ਪੰਨਾ:ਮਨ ਮੰਨੀ ਸੰਤਾਨ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬

[ਮਨਮੰਨੀ ਸੰਤਾਨ]

ਜਿਸਦੀ ਛਾਤੀ ਦੱਬੀ ਹੋਈ ਅਰ ਸਿਰ ਭੇਡ ਦੇ ਸੱਟ ਖਾਧੇ
ਹੋਏ ਸਿਰ ਸਮਾਨ ਅਗੇ ਨੂੰ ਵਧਿਆ ਹੋਇਆ ਸੀ । ਪੰਤੂ
ਉਸਦੇ ਗਿਆਨ ਅਰ ਬੁਧੀ ਵਿਚ ਕੁਝ ਨਯੂਨਤਾ ਨਹੀਂ
ਸੀ।'
'ਕੁਝ ਵਰ੍ਹੇ ਹੋਏ ਹਨ ਤਾਂ ਇਕ ਨੇੜੇ ਦੇ ਪਿੰਡ ਵਿਚ
ਇਕ ਆਦਮੀ ਅਜੇਹੀ ਬਾਲਕੀ ਨੂੰ ਦਿਖਾਉਂਣ ਆਯਾ
ਸੀ, ਜਿਸਦੇ ਜਨਮ ਤੋਂ ਹੀ ਕੇਵਲ ਇਕ ਹੱਥ ਅਰ ਇਕ
ਪੈਰ ਸੀ । ਇਕ ਇਸਤ੍ਰੀ ਨੂੰ ਜਿਸਨੂੰ ਦੋ ਮਹੀਨੇ ਦਾ
ਗਰਭ ਸੀ ਇਸ ਲੜਕੇ ਦੇ ਦੇਖਨ ਦੀ ਬੜੀ ਚਾਹ ਹੋਈ ।
ਉਹ ਉਥੇ ਗਈ ਅਰ ਬੜੇ ਧਿਆਨ ਨਾਲ ਉਸਦੇ ਸਰੀਰ
ਨੂੰ ਦੇਖਿਆ । ਉਸ ਲੜਕੀ ਦਾ ਸਰੂਪ ਉਸਦੇ ਚਿੱਤ
ਵਿਚ ਅਜੇਹਾ ਸਮਾ ਗਿਆ ਕਿ ਉਸਨੂੰ ਉਸਦਾ ਧਿਆਨ
ਹਰ ਵੇਲੇ ਰਹਿੰਦਾ ਸੀ, ਉਹ ਸਾਰਾ ਦਿਨ ਉੱਸੇ ਦਾ
ਚਰਚਾ ਕਰਦੀ ਅਰ ਰਾਤ ਨੂੰ ਓਸੇ ਨੂੰ ਹੀ ਸੁਪਨੇ ਵਿਚ
ਦੇਖਿਆ ਕਰਦੀ ਸੀ । ਉਸ ਨੂੰ ਇਹੋ ਡਰ ਰਹਿੰਦਾ ਸੀ ਕਿ
ਮੇਰੇ ਭੀ ਅਜਿਹਾ ਹੀ ਪਿੰਗਲਾ ਬਾਲਕ ਨਾ ਹੋਵੇ । ਸੋ
ਨਵਾਂ ਮਹੀਨਿਆਂ ਉਪ੍ਰੰਤ ਜਦ ਓਹ ਪ੍ਰਸੂਤ ਹੋਈ ਤਾਂ
ਓਹੀਓ ਗੱਲ ਹੋਈ, ਜਿਸਦਾ ਉਸਨੂੰ ਵੱਡਾ ਭਾਰਾ ਡਰ
ਸੀ,ਅਰਥਾਤ ਇਕ ਹੱਥ ਅਰ ਇਕ ਪੈਰ ਵਾਲੀ ਧੀ ਹੋਈ।'
"ਇਕ ਵਾਰੀ ਇਕ ਪਿੰਡ ਵਿਚੋਂ ਸੁਣਿਆ ਸੀ ਕਿ
ਇਕ ਇਸਤ੍ਰੀ ਦੇ ਇਕ ਧੀ ਬਦਰੀ ਵਾਂਙੂ ਜੰਮੀ ਹੋਈ
ਹੈ, ਇਸਤੋਂ ਵਿਚਾਰ ਹੋਯਾ ਕਿ ਅਵਸ਼ਯ ਕਿਸੇ ਵਿਸ਼ੇਸ਼
ਕਾਰਨ ਤੋਂ ਅਜੇਹਾ ਹੋਯਾ ਹੈ। ਸੋ ਪੁੱਛਨ ਤੋਂ ਮਲੂਮ ਹੋਇਆ
ਕਿ ਜਦੋਂ ਉਹ ਕੰਨਯਾ ਗਰਭ ਵਿਚ ਸੀ ਤਾਂ ਉਸਦੀ ਮਾਤਾ