ਪੰਨਾ:ਮਨ ਮੰਨੀ ਸੰਤਾਨ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਂਨ]

ਦੀ ਭੱਠੀ ਬਣ ਗਿਆ ਹੈ, ਤੇ ਇਸਤ੍ਰੀ ਭਰਤਾ ਦਾ ਸੰਜੋਗ ਇਕ ਖੇਡ ਬਣ ਰਿਹਾ ਹੈ। ਜਦ ਅੰਬ ਬੀਜ ਕੇ ਅੰਬ ਉਤਪੰਨ ਕਰਨ ਦੇ ਵਿਚਾਰ ਹੀ ਨਹੀਂ ਉਪਜਦੇ ਤਦ ਅੱਕ ਹੀ ਨਾਂ ਫਲਨ ਤਾਂ ਕੀਹ ਹੋਵੇ?

ਸਰਬ ਸੁਖਦਾਈ ਅੰਗ੍ਰੇਜ਼ੀ ਰਾਜ ਦੀ ਬਰਕਤ ਵਿਦ੍ਯਾ ਗ੍ਯਾਨ ਦੇ ਵਾਧੇ ਦੇ ਸਮੇਂ ਵਿਚ ਭੀ ਸਾਡੇ ਬੇਅੰਤ ਸ੍ਵਦੇਸ਼ੀ ਭਰਾ ਉਲਟੇ ਰਾਹ ਹੀ ਵਗ ਰਹੇ ਹਨ, ਅਜੇਹੇ ਵੇਲੇ ਸਿਰ ਭੀ ਅਸੀਂ ਗੁਣ ਗ੍ਰਹਿਣ ਕਰਨ ਤੋਂ ਵਾਂਜੇ ਪਏ ਹਾਂ, ਘਰ ਦੀ ਖੋਜ ਵੱਲੋਂ ਤਾਂ ਮੂੰਹ ਮੋੜਿਆਂ ਹੀ ਸਹੀ, ਪਰ ਦੂਜੇ ਉੱਨਤ ਦੇਸਾਂ ਤੇ ਕੋਮਾਂ ਪਾਸੋਂ ਭੀ ਅਸੀਂ ਗੁਠਲੀਆਂ ਹੀ ਗ੍ਰਹਿਣ ਕਰ ਰਹੇ ਹਾਂ। ਏਹ ਅਗ੍ਯਾਨ ਦੇਵਤਾ ਦੀ ਹੀ ਬਰਕਤ ਹੈ।

ਮਨੁਖ ਜਾਤੀ ਦੇ ਹਿਤ ਅਰ ਉਪਕਾਰ ਵਾਸਤੇ ਜਦੋਂ ਕਿ ਅੱਜ ਕੱਲ ਸੰਸਾਰ ਵਿਚ ਹਰ ਇਕ ਗੱਲ ਦੀ ਉੱਨਤੀ ਦਾ ਜਤਨ ਕੀਤਾ ਜਾ ਰਿਹਾ ਹੈ ਤਾਂ ਕੀਹ ਏਹ ਜ਼ਰੂਰੀ ਨਹੀਂ ਹੈ ਕਿ ਸਭ ਤੋਂ ਪਹਲੇ ਤੇ ਸਭ ਤੋਂ ਵਧ ਕੇ ਮਨੁਖ ਸੰਤਾਨ ਦੀ ਹੀ ਉਨੱਤੀ ਵਾਸਤੇ ਉੱਦਮ ਤੇ ਵਿਚਾਰ ਕੀਤੇ ਜਾਵਨ?

ਅੱਜ ਕੱਲ ਯੂਰਪ ਅਤੇ ਅਮਰੀਕਾ ਨਿਵਾਸੀ ਵਿਦ੍ਯਵਾਨਾਂ ਨੇ ਏਸ ਵਿਸ਼ੇ ਵਿਚ ਕਿ ਇੱਛਾ ਅਨੁਸਾਰ "ਮਨਮੰਨੀ ਸੰਤਾਂਨ ਉਤਪੰਨ ਕੀਤੀ ਜਾਵੇ" ਬਹੁਤ ਕੁਝ ਸਫਲਤਾ ਪ੍ਰਾਪਤ ਕੀਤੀ ਹੈ, ਪਰ ਸਾਡੇ ਦੇਸ਼ ਵਾਸੀ ਜਿਨ੍ਹਾਂ ਦੇ ਪੁਰਾਤਨ ਗ੍ਰੰਥਾਂ ਵਿਚ ਏਸ ਸਫਲਤਾ ਦੇ (ਹੁਤ ਹੀ ਉਪਾਵ ਦੱਸੇ ਹੋਏ ਹਨ) ਜਿਸਤਰਾਂ ਹੋਰ ਬਾਤਾਂ