ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨

ਮਿਤ੍ਰ ਅਤੇ ਧਨ ਅਤੇ ਸਭੋ ਕੁਛ ਛੱਡਕੇ ਤੇਰੇ ਨਾਲ ਹੋ ਤੁਰਿਯੇ॥ ਉਸ ਮਸੀਹੀ ਨਾਮੇ ਮਨੁੱਖ ਨੈੈ ਆਖਿਆ ਭਈ ਜਿਨਾਂ ਵਸਤਾਂ ਦਾ ਨਾਉਂ ਤੁਸੀਂ ਲੈਂਦੇ ਹੋ, ਜੋ ਮਿੜ ਅਤੇ ਧਨ ਅਤੇ ਹੋਰ ਸਭ ਕੁਛ ਬੀ ਉਨਾਂ ਵਸਤਾਂ ਦੇ ਅਗੇ ਜਿਨਾਂ ਨੂੰ ਮੈਂ ਢੂੂੰਢਦਾ ਹਾਂ ਕੁਛ ਬੀ ਨਹੀਂ, ਕਿਉਂਕਿ ਜਿਥੇ ਮੈਂ ਜਾਂਦਾ ਹਾਂ, ਉਥੋਂ ਦੀਆਂ ਵਸਤਾਂ ਅਤ ਉਤਮ ਅਰ ਬਿਂਂਅੰਤ ਅਰ ਅਕਬਨੀਯ ਹਨ, ਜੇ ਤੁਸੀਂ ਮੇਰੀ ਗਲ ਦਾ ਸੱਚ ਝੂਠ ਨਿਤਾਰਨਾਂ ਚਾਹੁੰਦੇ ਹੋ, ਤੂੰ ਮੇਰ ਨਾ ਲ ਤੁਰ ਪਓ, ਅਤੇ ਉਨਾਂ ਵਸਤਾਂ ਵਿਚ ਮੇਰੇ ਨਾਲ ਸਾਂਝੀ ਬਣੇ॥

ਹਰੀਦਾਸ ਨੈੈ ਕਿਹਾ ਭਲਾ ਓਹ ਕੇਹੜੀਆਂ ਅਨੋਖੀਆਂ ਵਸਤਾਂ ਹਨ, ਜਿਨਾਂ ਦੇ ਬਦਲੇ ਤੂੰ ਸਾਰੇ ਜਗਤ ਨੂੰ ਤਿਆਗਦਾ ਹੈ? ਮਸੀਹੀ ਨੈੈ ਉਤਰ ਦਿੱਤਾ ਮੈਂ ਤਾਂ ਉਸ ਅਧਿਕਾਰ ਨੂੰ ਭਾਲਦਾ ਹਾਂ, ਜੋ ਅਣਛਿੱਜ ਅਤੇ ਸੁੱਧ ਅਰ ਅਬਿਨਾਸੀ ਹੈ, ਅਤੇ ਓਹ ਸੁਰਗ ਵਿਚ ਧਰਿਆ ਹੋਯਾ ਹੈ, ਅਤੇ ਜੇਹੜੇ ਮਨੋਂ ਤਨੋਂ ਉਸ ਦੀ ਭਾਲ ਕਰਦੇ ਹਨ ਉਨਾਂ ਨੂੰ ਵੇਲੇ ਸਿਰ ਮਿਲੇਗਾ,