ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

139

ਦੀ ਕੁਲਪੜੀ , ਜੋ ਓਹ ਪਰਮੇਸੁਰ ਦਾ ਪੁੜ ਹੈ, ਉਹ ਸਦਾ ਦੀ ਪੀਹੜੀ ਥੋਂ ਨਿੱਕਲਿਆ ਇਥੇ ਉਹਦੇ ਸਾਰੇ ਕਰਤੱਬਾਂ ਦਾ ਬਿਰਤੰਤ ਬੀ ਪੂਰਾ ਪੂਰਾ ਲਿਖਿਆ ਹੋਯਾ ਸੀ,ਅਤੇ ਸੈਕੜੇ ਮੱਨੁਖਾਂ ਦੇ ਨਾਉਂ ਬੀ, ਕਿ ਜਿਨਾਂ ਨੂੰ ਉਸ ਨੈ ਆਪਣਾ ਸੇਵਕ ਬਣਾਯਾ ਸੀ, ਅਤੇ ਇਹ ਬੀ ਲਿਖਿਆ ਹੋ਼ਯਾ ਸੀ, ਕਿ ਉਸ ਨੈ ਉਨਾਂ ਨੂੰ ਕਿਕੁੱਰ ਅਜੇਹਿਆਂ ਮੰਦਰਾਂ ਵਿੱਚ ਵਸਾਯਾ ਹੈ, ਜੋ ਅਬਿਨਾਸੀ ਹਨ, ਤਦ ਉਨਾਂ ਉਸ ਨੂੰ ਉਹ ਦੇ ਕੱਈਆ ਸੇਵਕਾਂ ਦੇ ਕੰਮਾਂ ਦਾ ਵਖਿਆਨ ਪੜ ਸੁਣਾਯਾ, ਭਈ ਉਨਾਂ ਨੈ ਕਿੱਕੁਰ ਰਾਜਿਆਂ ਨੂੰ ਜਿਤ ਲਿਆ ਸੀ, ਅਰ ਧਰਮ ਦੇ ਕੰਮ ਕੀਤੇ, ਅਤੇ ਨਿਯਮਾਂ ਨੂੰ ਗ੍ਰਹਿਣ ਕੀਤਾ, ਸ਼ੀਹਾਂ ਦੇ ਮੂੰਹਾਂ ਨੂੰ ਬੰਦ ਕੀਤਾ, ਅੱਗ ਦੇ ਭਬੂਕਿਆਂ ਨੂੰ ਬਝਾਇਆ, ਤਲਵਾਰਾਂ ਦੀਆਂ ਧਾਰਾਂ ਥੋਂ ਬਚ ਨਿਕਲੇ, ਨਿਰਬਲਤਾਈ ਵਿਚ ਬਲਵਾਨ ਹੋਏ, ਲੜਾਈ ਵਿਚ ਸੂਰਮੇ਼ ਬਣੇ ਅਤੇ ਓਪਰਿਆਂ ਦੇ ਦਲਾਂ ਨੂੰ ਹਰਾਯਾ, ਅਰ ਭਜਾਯਾ(ਪੜੀ ਇਬਰਾਨੀਆਂ ਨੂੰ ੧੧ ਕਾਂਡ ੩੩–੩੪ ਪੋੜੀ)