ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭

ਅਸਲ ਵਿਚ ਸਚ ਹਨ, ਮਸੀਹੀ ਬੋਲਿਆ ਇਸ ਵਿਚ ਕਿਚ ਕੀ ਭਰਮ ਹੈ, ਕਿਉਂ ਜੋ ਇਹ ਪੋਥੀ ਉਸ ਦੀ ਬਣਾਈ ਹੋਈ ਹੈ ਜੋ ਕਦੀ ਝੂਠ ਨਹੀਂ ਬੋਲ ਸਕਦਾ॥

ਭੋਲੇ ਨੇ ਆਖਿਆ, ਚੰਗਾ ਹੁਣ ਦਸੋ, ਜੋ ਓਹ ਕੇਹੜੀਆਂ ਕੇਹੜੀਆ ਗਲਾਂ ਹਨ, ਮਸੀਹੀ ਨੈੈ ਕਿਹਾ, ਕਿ ਉਥੇ ਸਾਨੂੰ ਰਾਜ ਅਤੇ ਅਨੰਤ ਜੀਉਣ ਮਿਲੂ , ਜੇ ਅਸੀ ਸਦੀ ਪਕਾਲ ਉੱਥੇ ਟਿਕਿਯੇ॥

ਭੋਲੇ ਨੇ ਕਿਹਾ ਭਲਾ ਹੋਰ ਕੀ ਹੈ?
ਮਸੀਹੀ ਨੈੈ ਆਖਿਆ ਉਥੇ ਤੇਜ ਦਾ ਮੁਕਟ ਨਾਲੇ ਸੂਰਜ ਕਾਙੂੂੰ ਭੜਕੀਲੇਬਸਤਰ ਸਾਨੂੰ ਮਿਲਨਗੇ॥

ਭੋਲੇ ਨੈੈ ਆਖਿਆ ਭਈ ਇਹ ਤਾਂ ਬੜੀ ਚੰਗੀ ਗੱਲ ਹੈ, ਫੇਰ ਹੋਰ ਕੀ ਹੋਊ॥

ਮਸੀਹੀ ਨੈੈ ਆਖਿਆ ਉਥੇ ਕਿਸੇ ਬਿਧ ਦਾ ਦੁਖ ਕਲੇਸ਼ ਅਤੇਂ ਪਿਟਣਾਂਂ