ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਹੋਵੇਗਾ, ਕਿਉਂ ਜੋ ਉਥੋਂ ਦਾ ਸੁਆਮੀ ਸਾਡੀਆਂ ਅਖੀਆਂ ਥੋਂ ਸਾਰੀਆਂ ਅੰਝੂਆਂ ਪੂੰ ਝੇਗਾ॥
ਭੋਲੇ ਨੇ ਆਖਿਆ ਫੇਰ ਉੱਥੇ ਸਾਨੂੰ ਕੇਹੀ ਸੰਗਤ ਲਭੇੇਗੀ॥

ਮਸੀਹੀ ਨੈ ਆਖਿਆ ਉੱਥੇ ਅਸੀਂ ਵਡੇ ਵਡੇ ਤੇਜਸ੍ਵੀ ਦੂੂਤ ਸਰਾਫੀਮੀਆਂ ਅਤੇ ਕ ਰੂਬੀਆਂ ਦੇ ਨਾਲ ਰਹਾਂਗੇ ਅਤੇ ਅਜੇਹੇ ਲੋਕਾਂ ਦੀ ਸੰਗਤ ਪ੍ਰਾਪਤ ਹੋਵੇਗੀ-ਕਿ ਜਿਨਾਂ ਦੇ ਵੇਖ ਣ ਬੋੋਂ ਤੁਹਾਡੀਆਂ ਅੱਖੀਆਂ ਚੰਨਿਆਉਣਗੀਆਂ ਉੱਥੇ ਤੁਸੀਂ ਹਜਾਰਾਂ ਲੱਖਾਂ ਦਾ ਦਰਸ਼ਨ ਮੇਲਾ ਕਰੋੋਗੇ-ਜੋ ਸਾਥੋਂ ਅੱਗੋਂ ਉਸ ਰਾਜ ਵਿਚ ਪਹੁੰਚੇ ਹੋਏ ਹਨ-ਉਨਾਂ ਵਿਚੋਂ ਕੋਈ ਵੀ ਦੁਖ ਦਾਇਕ ਨਹੀਂ ਹੈ ਸਗੋਂ ਸੱਭੇ ਦੇ ਸਭੇ ਦੁਆਵਾਨ ਅਤੇ ਸੁੁੱਧ ਹਨ- ਉਨਾਂ ਵਿਚੋਂ ਹਰੇਕ ਪਰਮੇ ਸ਼ੁਰ ਦੀ ਦਰਗਾਹੇ ਤੁਰਦਾ ਫਿਰਦਾ ਹੈ- ਅਤੇ ਓਹਦੇ ਅਗੇ ਪਰਵਾਨ ਹੋਕੇ ਸਦੀਪਕਾਲ ਤੀਕੁੁ ਰ ਖੜੇ ਰਹਿੰਦੇ ਹਨ- ਗੱਲ ਕਾਹਦੀ ਅਸੀ ਉਥੇ ਮਹਾਤਮਾਂ ਨੂੰ ਸੁਨਹਿਰੀ ਮੁਕਟ ਪਹਿਨੀ