ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

20


ਮਸੀਹੀ ਨੈ ਉਤਰ ਦਿਤਾ - ਮੈਂ ਤਾਂ ਛੇਤੀ ਤੁਰਨਾਂ ਚਾਹੁੰਦਾ ਹਾਂ ਪਰ ਮੋਢੇ ਦੇ ਭਾਰ ਦੇ ਮਾਰੇ-ਮੈਂ ਛੇਤੀ ਨਹੀਂ ਤੁਰ ਸਕਦਾ ਫੇਰ ਮੈਂ ਸੁਪਨੇ ਵਿਚ ਡਿੱਠਾ ਜੋ ਓਹ ਦੋਵੇਂ ਆਪੋ ਵਿਚ ਗਲਾਂ ਕਰਦੇ ਕਰਦੇ ਇਕ ਵਡੀ ਸਾਰੀ ਖੁੱਭਣ ਵਿੱਚ ਅਚੱਣਚੇਤ ਜਾ ਪਏ - ਉਸ ਖੁੱਭਣ ਦਾ ਨਾਉਂ ਨਿਰਾਸਤਾ ਸੀ ਇਥੇ ਕੁਛ ਚਿਰ ਤੋੜੀ ਓਹ ਚਿਕੜ ਨਾਲ ਲਿਥੜ ਪਿਥੜ ਹੋਏ ਪਏ ਰਹੇ, ਅਤੇ ਮਸੀਹੀ ਆਪਣੇ ਮੋਢੇ ਦੇ ਭਾਰ ਦੇ ਕਾਰਨ ਖੁੱਭਣ ਵਿਚ ਹਿਠਹਾਂ ਨੂੰ ਧਸਣ ਲਗਾ

ਤਦ ਭੋਲੇ ਨੈ ਆਖਿਆ ਦਸ ਬਾਬਾ ਮਸੀਹੀ ਹੁਣ ਅਸੀਂ ਕਿੱਥੇ ਆਣ ਫਸੇ?, ਮਸੀਹੀ ਨੈ ਆਖਿਆ ਯਾਰ ਮੈਂ ਕੀ ਦੱਸਾਂ ਮੈਨੂੰ ਤਾਂ ਕੁਛ ਨਹੀ ਆਹੁੜਦੀ, ਇਹ ਸੁਣਕੇ ਭੋਲਾ ਛਿੱਥਾ ਹੋਣ ਲੱਗਾ, ਅਤੇ ਕਰੋਧ ਨਾਲ ਆਪਣੇ ਨਾਲ ਦੇ ਨੂੰ ਆਖਿਓਸੁ, ਭਲਾ ਇਹ ਉਹੋ ਚੰਗੀ ਥਾਂ ਹੈ, ਜਿਹਦੀ ਤੂੰ ਹੁਣੇ ਮੇਰੇ ਨਾਲ ਗੱਲ ਕਰਦਾ ਸੀ, ਜੇਕਰ ਸਾਡੀ ਜਾਤਾ੍ ਦੇ ਅਰੰਭ ਵਿਚ ਹੀ ਅਜਿਹਾ