ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

242

ਹੀ ਨਹੀਂ ਹੈ, ਗੱਲ ਇਹ ਹੈ, ਭਈ ਦੋ ਭਾਂਤ ਦੇ ਗ੍ਯਾਨ ਹਨ, ਇੱਕ ਤਾਂ ਉਹ ਗ੍ਯਾਨ ਹੈ, ਜੇਹੜਾ ਨਿਰਾ ਗੱਲਾਂ ਅਰ ਵਸਤਾਂ ਦੇ ਵਿਚਾਰ ਵੱਲ ਹੀ ਧਿਆਨ ਰੱਖਦਾ ਹੈ, ਦੂਜਾ ਇਹ ਹੈ, ਜਿਸ ਦੇ ਨਾਲ ਹੀ ਨਿਹਚਾ ਅਤੇ ਪ੍ਰੇਮ ਹੁੰਦਾ ਹੈ, ਜਿਸ ਕਰਕੇ ਮਨੁੱਖ ਮਨੋਂ ਤਨੋਂ ਪਰਮੇਸਰ ਦੀਇਛੱ੍ਯਾਂ ਨੂੰ ਪੂਰਿਆਂ ਕਰਦਾ ਹੈ, ਇਨਾਂ ਵਿੱਚੋਂ ਪਹਿਲਾ ਤਾਂ ਬਕਵਾਦੀਆਂ ਦੇ ਕੰਮ ਆਉਂਦਾ ਹੈ, ਪਰ ਦੂਏ ਥੋਂ ਭੁੱਖਾ ਰਹਿਕੇ ਸੱਚਾ ਈਸਾਈ ਅਨੰਦ ਨਹੀਂ ਹੁੰਦਾ ਜਿਹਕੁ ਲਿਖਿਆ ਹੋਯਾ ਹੈ ਭਈ ਹੇ ਪਰਮੇਸਰ ਮੈ ਨੂੰ ਸਮਝ ਅਰ ਗਿ੍ਯਾਨ ਦਾਨ ਕਰ ਅਤੇ ਮੈਂ ਤੇਰੀ ਬਿਵਸਥਾ ਨੂੰ ਕੰਠ ਕਰਾਂਗਾ ਹਾਂ ਮੈਂ ਉਹ ਨੂੰ ਸਾਰੇ ਮਨ ਨਾਲ ਚੇਤੇ ਰੱਖਾਂਗਾ ਬਕਵਾਦੀ ਨੈ ਆਖਿਆ ਤੁਸੀ ਫੇਰ ਮੇਰੀ ਗੱਲ ਨੂੰ ਐਵੇਂ ਹੀ ਫੜ ਲੈਂਦੇ ਹੋ? ਧਰਮਦਾਸ ਬੋਲਿਆ, ਤੁਲਾ ਜੇ ਤੇਰਾ ਜੀ