ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/295

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

293

ਸਮਝਿਆ, ਅਰ ਆਪ ਦੇ ਅੱਗੇ ਇਹ ਕਹਿੰਦੇ ਹਾਂ, ਜੋ ਨਿਸੰਗ ਇਹ ਵੱਢਿਆ ਜਾਵੇ, ਫੇਰ ਹਾਕਮ ਨੈ ਉਹ ਦਾ ਨਿਬੇੜਾ ਕਰਕੇ ਆਖਿਆ ਭਈ ਇਹ ਨੂੰ ਮੋੜ ਲਿਜਾਓ, ਅਤੇ ਬੁਰੀ ਤਰਾਂ ਨਾਲ ਰੁੱਸੇ ਕਮੌਤੇ ਮਾਰੇ ਗੱਲ ਕਾਹਦੀ ਓਹ ਉਸ ਨੂੰ ਨਗਰੋਂ ਬਾਹਰ ਲੈ ਗਏ, ਜੋ ਉਹਦੇ ਨਾਲ ਆਪਣੇ ਕਾਨੂੰਨ ਦੇ ਅਨੁਸਾਰ ਕਰਨ, ਜੋ ਪਹਿਲਾਂ ਉਨਾਂ ਨੇ ਉਸ ਨੂੰ ਕੋਰੜੇ ਮਾਰੇ, ਫੇਰ ਉਹ ਨੂੰ ਮੁੱਕੀ ਘਸੁੰਨ ਧੱਪੇ ਮਾਰੇ, ਅਤੇ ਛੁਰਿਆਂ ਨਾਲ ਉਸ ਦੇ ਸ਼ਰੀਰ ਨੂੰ ਬੁਰੀ ਬੁਰੀ ਤਰਾਂ ਨਾਲ ਕੁੱਟਿਆ, ਮਗਰੋਂ ਉਹਨੂੰ ਪਥਰਾਉ ਕੀਤਾ ਅਤੇ ਆਪਣੀਆਂ ਤਲਵਾਰਾਂ ਨਾਲ ਉਹ ਨੂੰ ਵਿਨਿਆਂ, ਅਤੇ ਓੜਕ ਨੂੰ ਕਾਠ ਦੇ ਥੰਮ ਨਾਲ ਬਨਕੇ ਅੱਗ ਨਾਲ ਸਾੜ ਸੁੱਟਿਆ। ਸੋ ਐਓਂ ਧਰਮਦਾਸ ਕਾਲਵਸ਼ ਹੋ ਗਿਆ। ਹੁਣ ਮੈਂ ਸੁਪਨਾ ਵੇਖਦਿਆਂ ਵੇਖਦਿਆਂ ਕੀ