ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

3

ਓਹ ਆਪਣੇ ਟੱਬਰ ਦੇ ਲੋਕਾ ਨੂੰ ਇਹ ਆਖਣ ਲਗਾ, ਜੋ ਹੇ ਪਿਆਰਿਓ, ਮੈਂ ਆਪਣੇ ਮੋਢੇ ਦੇ ਭਾਰ ਤੋਂ ਵਡਾ ਜਿਚ ਹਾਂ, ਨਾਲੇ ਮੈਂ ਸੁਣਿਆ ਹੈ, ਜੋ ਸਾਡਾ ਇਹ ਨਗਰ ਪਰਮੇਸਰ ਦੇ ਕਰੋਧ ਦੀ ਅੱਗ ਨਾਲ ਭਸਮਾਭੂਤ ਹੋ ਜਾਏਗਾ, ਅਤੇ ਜੇ ਅਸੀਂ ਆਪਣੇ ਬਚਾਓ ਦੀ ਡੋਲ ਨਾਂ ਕਰਿਯੇ, ਤਾਂ ਇਸ ਨਾਲ ਵਿਚ ਹੇ ਮੇਰੀ ਇਸਤੀ੍ ਅਤੇ ਹੇ ਮੇਰਿੳ ਬੱਚਿਓ ਅਸੀਂ ਬੁਰੀ ਕਠੋਰਤਾਈ ਦੇ ਨਾਲ ਨਾਸ ਹੋਵਾਂਗੇ। ਇਹ ਰੋਲ ਸੁਣਕੇ ਓਹ ਦੇ ਟਬਰ ਦੇ ਲੋਕ ਹੱਕੇ ਬੱਕੇ ਰਹਿ ਗਏ, ਇਸ ਕਾਰਨ ਨਹੀਂ ਜੋ ਉਨਾਂ ਨੇ ਉਸ ਦਾ ਸੱਚ ਮੰਨਿਆ, ਸਗੋਂ ਇਸ ਕਾਰਨ ਜੋ ਉਨਾਂ ਨੇ ਇਹ ਵਿਚਾਰ ਕੀਤਾ, ਭਈ ਕਿਸੇ ਤਰਾਂ ਦਾ ਸੁਦਾਓ ਇਹ ਦੇ ਸਿਰ ਵਿਚ ਹੋ ਗਿਆ ਹੈ, ਇਸ ਕਰ ਕੇ ਜਦ ਰਾਤ ਹੋਈ ਤਾਂ ਉਨਾਂ ਆਖਿਆ, ਭਈ ਜੇ ਇਹ ਟਿਕ ਜਾਵੇ, ਤਾਂ ਇਸ ਦੀ ਸੁਰਤ ਠਿਕਾਣੇ ਆ ਜਾਵੇਗੀ, ਉਸ ਨੂੰ ਝਟ ਪਟ ਲਵਾ ਦਿਤਾ, ਪਰ ਉਹਦੇ ਲਈ ਰਾਤ ਅਤੇ ਦਿਨ ਇਕੋ ਜੇਹਾ ਸੀ, ਕਿਉਂ ਜੋ ਉਸ ਨੂੰ ਨੀਂਦ