ਪੰਨਾ:ਰਾਜਾ ਧਿਆਨ ਸਿੰਘ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਜੀਠੀਆ ਭੀ ਨਾਲ ਜਾਣ ਲਗਾ।

ਸਿਪਾਹੀਆਂ ਨੂੰ ਕਿਲੇ ਵਿਚ ਜਾਣ ਦਾ ਹੁਕਮ ਦੇ ਕੇ ਰਾਜਾ ਧਿਆਨ ਸਿੰਘ ਉਸਨੂੰ ਕਹਿਣ ਲਗਾ- “ਭਾਈਆ ਜੀ! ਇਹ ਕੀ ਭਾਣਾ ਵਰਤਿਆ?”

“ਧਿਆਨ ਸਿੰਘਾ! ਤੂੰ ਹੀ ਬੇਹਤਰ ਜਾਣਦਾ ਏਂ।” ਲਹਿਣਾ ਸਿੰਘ ਨੇ ਉਤਰ ਦਿਤਾ।

“ਬਦ ਕਿਸਮਤੀ ਸਾਡੀ!”

“ਇਸ ਵਿਚ ਕੀ ਸ਼ੱਕ ਹੈ।”

ਇਸ ਤਰ੍ਹਾਂ ਟਕੋਰਾਂ ਲਾਉਂਦੇ ਦੋਵੇਂ ਕਿਲੇ ਤਕ ਪੂਜਾ, ਪਾਲਕੀ ਪਹਿਲਾਂ ਹੀ ਅੰਦਰ ਜਾ ਚੁਕੀ ਸੀ।

ਰਾਜਾ ਧਿਆਨ ਸਿੰਘ ਨੇ ਕਿਹਾ- “ਭਾਈਆ ਜੀ! ਹੁਣ ਤੁਸੀਂ ਜਾਓ, ਮੈਂ ਮਹਾਰਾਜਾ ਸਾਹਿਬ ਦੇ ਇਲਾਜ ਦਾ ਪ੍ਰਬੰਧ ਕਰਾਂ।”

“ਮੈਂ ਭੀ ਨਾਲ ਚਲਦਾ ਹਾਂ।”

“ਨਹੀਂ, ਲੋੜ ਨਹੀਂ।”

“ਨਹੀਂ ਮੈਂ ਚਲਾਂਗਾ।”

“ਨਹੀਂ ਜਾ ਸਕਦੇ!” ਧਿਆਨ ਸਿੰਘ ਨੇ ਹਾਕਮਾਨਾਂ ਲਹਿਜੇ ਵਿਚ ਕਿਹਾ।

“ਜਾਵਾਂਗਾ!” ਲਹਿਣਾ ਸਿੰਘ ਨੇ ਜ਼ਿਦ ਕਰਦੇ ਹੋਏ ਆਖਿਆ।

ਰਾਜਾ ਧਿਆਨ ਸਿੰਘ ਨੇ ਕਿਲੇ ਦੇ ਡੋਗਰੇ ਪਹਿਰੇਦਾਰ ਨੂੰ ਇਸ਼ਾਰਾ ਕੀਤਾ। ਜਿਨ੍ਹਾਂ ਸ: ਲਹਿਣਾ ਸਿੰਘ ਨੂੰ ਆ ਫੜਿਆ। ਧਿਆਨ ਸਿੰਘ ਨੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਦਿਤਾ ਤੇ

-੧੩੮-