ਪੰਨਾ:ਰਾਜਾ ਧਿਆਨ ਸਿੰਘ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਖਦਾਈ ਨਿਜ਼ਾਰਾ ਇਸ ਸਮੇਂ ਉਸਦੀਆਂ ਅੱਖਾਂ ਦੇ ਸਾਹਮਣੇ ਫਿਰ ਰਿਹਾ ਸੀ। ਉਸਦਾ ਦਿਲ ਕਹਿ ਰਿਹਾ ਸੀ ਕਿ ਉਸ ਦਾ ਜਿਗਰ ਦਾ ਟੁਕੜਾ ਭੀ ਉਸ ਤੋਂ ਖੋਹਿਆ ਜਾ ਰਿਹਾ ਏ। ਉਹ ਉਸਦਾ ਦੁਖ ਵੰਡਾਉਣ ਲਈ ਉਡ ਕੇ ਵੀ ਕਿਲੇ ਵਿਚ ਪੁਜ ਜਾਣਾ ਚਾਹੁੰਦੀ ਸੀ ਪਰ ਕਿਲੇ ਦੀਆਂ ਅਸਮਾਨ ਨਾਲ ਗੱਲਾਂ ਕਰ ਰਹੀਆਂ ਕੰਧਾਂ ਤੇ ਲੋਹੇ ਦੇ ਬੰਦ ਫਾਟਕ ਨੂੰ ਟਪਣਾ ਉਸਦੇ ਵੱਸ ਦਾ ਰੋਗ ਨਹੀਂ ਸੀ, ਇਸ ਸਮੇਂ ਮਹਾਰਾਜਾ ਖੜਕ ਸਿੰਘ ਦੀ ਛੇਜਾਂ ਦੀ ਰਾਣੀ ਤੇ ਸ਼ੇਰੇ ਪੰਜਾਬ ਦੀ ਨੂੰਹ ਪਾਗਲਾਂ ਵਾਂਗ ਕਿਲੇ ਦੇ ਦਰਵਾਜ਼ੇ ਮੋਹਰੇ ਵੈਣ ਪਾ ਰਹੀ ਸੀ ਅਵਾਜ਼ਾਂ ਮਾਰ ਰਹੀ ਸੀ ਪਰ ਅੰਦਰੋਂ ਕੋਈ ਬੋਲਦਾ ਨਹੀ ਸੀ। ਮਹਾਰਾਣੀ ਨੇ ਆਪਣੇ ਕੋਮਲ ਹੱਥ ਬੂਹੇ ਪਰ ਮਾਰ ਮਾਰ ਲਹੂ ਲੁਹਾਣ ਕਰ ਲਏ, ਚੰਦ ਜਿਹਾ ਮੱਥਾ ਪਾੜ ਲਿਆ ਰੋ ਰੋ ਕੇ ਅਖਾਂ ਸੁਜਾ ਲਈਆਂ ਪਰ ਅਸਫਲ, ਦਰਵਾਜ਼ਾ ਨਾ ਖੁਲ੍ਹਣਾ ਸੀ ਤੇ ਨਾ ਖੁਲ੍ਹਿਆ। ਆਖਰ ਮਹਾਰਾਣੀ ਬੇਹੋਸ਼ ਹੋ ਕੇ ਡਿਗ ਪਈ ਤੇ ਉਸਦੀਆਂ ਗੋਲੀਆਂ ਚੁਕ ਕੇ ਉਸ ਨੂੰ ਰਾਜ ਮਹੱਲ ਵਿਚ ਲੈ ਗਈਆਂ, ਸਮੇਂ ਦੇ ਰੰਗ ਹਨ।

ਸ਼ਾਮ ਨੂੰ ਰਾਜਾ ਧਿਆਨ ਸਿੰਘ ਮਹੱਲ ਵਿਚ ਗਿਆ, ਮਹਾਰਾਣੀ ਚੰਦ ਕੌਰ ਪਲੰਗ ਪਰ ਪੁਠੀ ਪਈ ਜ਼ਾਰ ਜ਼ਾਰ ਰੋ ਰਹੀ ਸੀ। ਧਿਆਨ ਸਿੰਘ ਨੂੰ ਵੇਖਦੇ ਹੀ ਉਠ ਬੈਠੀ, ਪਾਗਲਾਂ ਵਾਂਗ ਬੋਲੀ-‘‘ਪਾਬਰਾਂ ਮੇਰਾ ਪੁਤਰ ਦੇਹ!’’

‘‘ਰਾਜ ਮਾਤਾ! ਸਬਰ ਕਰ।’’

‘‘ਮੇਰਾ ਨੌਨਿਹਾਲ ਸਿੰਘ ਕਿਥੇ ਏ?’’

‘‘ਕੰਵਰ ਰਾਜ਼ੀ ਹੋ ਰਿਹਾ ਹੈ, ਮਹਾਰਾਣੀ ਜੀ, ਫਿਕਰ

-੧੪੨-