ਪੰਨਾ:ਰਾਜਾ ਧਿਆਨ ਸਿੰਘ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਲਈ ਇਸ ਦੇ ਪਿਛੋਂ ਉਹ ਲਾਹੌਰ ਵਿਚ ਨਹੀਂ ਰਹੇ। ਸ਼ੇਰ ਸਿੰਘ ਨੂੰ ਬਟਾਲੇ ਭੇਜ ਕੇ ਰਾਜਾ ਧਿਆਨ ਸਿੰਘ ਆਪ ਜੰਮੂ ਨੂੰ ਚਲਾ ਗਿਆ ਪਰ ਉਸਦਾ ਭਰਾ ਗੁਲਾਬ ਸਿੰਘ ਤੇ ਪੁਤਰ ਹੀਰਾ ਸਿੰਘ ਲਾਹੌਰ ਹੀ ਰਹੇ।

ਮਹਾਰਾਣੀ ਚੰਦ ਕੌਰ ਤਖਤ ਪਰ ਬੈਠੀ ਤੇ ਸ: ਅਤਰ ਸਿੰਘ ਸੰਧਾਵਾਲੀਆਂ ਵਜ਼ਾਰਤ ਦਾ ਕੰਮ ਕਰਨ ਲੱਗਾ।

੧੬.

ਮਹਾਰਾਣੀ ਚੰਦ ਕੌਰ ਤਖਤ ਪਰ ਬਹਿ ਤਾਂ ਗਈ ਪਰ ਬਹੁਤਾ ਚਿਰ ਰਾਜ ਕਰਨਾ ਇਸ ਦੇ ਭਾਗਾਂ ਵਿਚ ਨਹੀਂ ਸੀ। ਰਾਜਾ ਧਿਆਨ ਸਿੰਘ ਤੇ ਰਾਜਾ ਸ਼ੇਰ ਸਿੰਘ ਆਪ ਤਾਂ ਲਾਹੌਰ ਵਿਚੋਂ ਚਲੇ ਗਏ ਸਨ ਪਰ ਆਪਣੇ ਏਜੰਟ ਪਾਸਾ ਪਲਟਣ ਲਈ ਮੈਦਾਨ ਤਿਆਰ ਕਰਨ ਲਈ ਲਾਹੌਰ ਵਿਚ ਛੱਡ ਗਏ ਸਨ। ਰਾਜਾ ਗੁਲਾਬ ਸਿੰਘ ਹਾਲਾਂ ਤਕ ਮਹਾਰਾਣੀ ਚੰਦ ਕੌਰ ਦੀ ਹਮਾਇਤੀ ਬਣਿਆ ਹੋਇਆ ਸੀ, ਜਦ ਕਿ ਰਾਜਾ ਹੀਰਾ ਸਿੰਘ ਖਾਲਸਾ ਫੌਜ ਨੂੰ ਮਹਾਰਾਣੀ ਵਿਰੁਧ ਭੜਕਾਉਣ ਵਿਚ ਰੁਝਿਆ ਹੋਇਆ ਸੀ। ਉਸਦੇ ਨਾਲ ਹੀ ਸ਼ੇਰ ਸਿੰਘ ਦਾ ਏਜੰਟ ਸ: ਜਵਾਲਾ ਸਿੰਘ ਫੌਜਾਂ ਨੂੰ ਸ਼ੇਰ ਸਿੰਘ ਦੇ ਹੱਕ ਵਿਚ ਕਰ ਰਿਹਾ ਸੀ। ਉਸ ਨੇ ਛੇਤੀ ਹੀ ਪੈਸੇ ਤੇ ਸਿਆਣਪ ਨਾਲ ਬਹੁਤ ਸਾਰੇ ਅਫਸਰਾਂ ਨੂੰ ਆਪਣਾ ਹੱਥ ਠੋਕਾ ਬਣਾ ਲਿਆਂ। ਹੁਣ ਫੌਜਾਂ ਵਿਚ ਇਹ ਚਰਚਾ

-੧੪੯-