ਪੰਨਾ:ਰਾਜਾ ਧਿਆਨ ਸਿੰਘ.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਥੋੜਾ ਜਿਹਾ ਸੋਚਣ ਪਿਛੋਂ ਧਿਆਨ ਸਿੰਘ ਨੇ ਕਿਹਾ ‘‘ ਭਰਾਵੋ ! ਦੁਸ਼ਮਨ ਨੂੰ ਉਸ ਦੇ ਹਮਲੇ ਤੋਂ ਪਹਿਲਾਂ ਖਤਮ ਕਰ ਦੇਣ ਵਿਚ ਹੀ ਸਿਆਣਪ ਹੁੰਦੀ ਏ।’’
‘‘ ਸਾਫ ਸਾਫ ਦੱਸੋ ਰਾਜਾ ਜੀ, ਕੀ ਕਰਨਾ ਚਾਹੀਦਾ ਏ ਸਾਨੂੰ ? ’’ ਅਜੀਤ ਸਿੰਘ ਨੇ ਕਿਹਾ।
‘‘ ਕਰਨਾ ਕੀ ਏ ਇਸ ਤੋਂ ਪਹਿਲਾਂ ਕਿ ਉਹ ਤੁਹਾਡੇ ਪਰ ਵਾਰ ਕਰੇ, ਤੁਸੀਂ ਉਸ ਨੂੰ ਪਾਰ ਬੁਲਾ ਦਿਓ, ਹੋਰ ਕੀ ? ’’
ਲਹਿਣਾ ਸਿੰਘ ਨੇ ਅਜੀਤ ਸਿੰਘ ਵਲ ਵੇਖ ਕੇ ਕਿਹਾ ਰਾਜਾ ਜੀ ਨੇ ਗਲ ਲਖ ਰੁਪੈ ਦੀ ਕਹੀ ਏ, ਇਸ ਤੋਂ ਬਿਨਾਂ ਹੋਰ ਚਾਰਾ ਹੀ ਕੀ ਏ ?
‘‘ਤੇ ਹੋਰ ਭਰਾਵੋ ! ਮੈਂ ਤੁਹਾਨੂੰ ਕਿਸੇ ਗਲਤ ਰਸਤੇ ਥੋੜਾ ਪਾਉਣਾ ਏ ’’ । ਧਿਆਨ ਸਿੰਘ ਨੇ ਠਰੰਮੇ ਨਾਲ ਆਖਿਆ।
ਇਸ ਦੇ ਪਿਛੋਂ ਏਧਰ ਓਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਫੇਰ ਸੰਧਾਵਾਲੀਏ ਸੂਦਾਰ ਉਠਕੇ ਚਲੇ ਗਏ। ਮਹਾਰਾਜਾ ਸ਼ੇਰ ਸਿੰਘ ਮਕੇਰੀਆਂ ਦੇ ਇਲਾਕੇ ਵਿਚ ਸ਼ਿਕਾਰ ਖੇਡ ਰਿਹਾ ਏ। ਇਕ ਪਾਸੇ ਉਸਦਾ ਸ਼ਾਹੀ ਤੰਬੂ ਲਗਿਆ ਹੋਇਆ ਏ ਤੇ ਦੂਜੇ ਪਾਸੇ ਕੁਝ ਫੌਜੀ-ਸ੍ਰਦਾਰਾਂ ਦੇ ਛੋਟੇ ਤੰਬੂ ਹਨ। ਕੁਝ ਸਿੱਖ ਸਿਪਾਹੀ ਇਨ੍ਹਾਂ ਤੰਬੂਆਂ ਦੇ ਆਲੇ ਦੁਆਲੇ ਪਹਿਰਾ ਦੇ ਰਹੇ ਹਨ । ਮਹਾਰਾਜਾ ਜਦ ਸ਼ਿਕਾਰ ਤੋਂ ਵਾਪਸ ਆ ਕੇ ਘੋੜੇ ਤੋਂ ਉਤਰਂ ਹੀ ਰਿਹਾ ਹੈ ਕਿ ਉਸਨੇ ਘੋੜਿਆਂ ਪਰ ਸਵਾਰ ਸ: ਲਹਿਣਾ ਸਿੰਘ ਤੇ ਅਜੀਤ ਸਿੰਘ ਸੰਧਾਵਾਲੀਆਂ ਨੂੰ ਆਉਂਦੇ ਵੇਖਿਆ, ਦੋਵੇਂ ਸ੍ਦਾਰ ਘੋੜਿਆਂ ਤੋਂ ਉਤਰਕੇ ਮਹਾਰਾਜੇ ਦੇ ਪਾਸ ਆਏ, ਜੋ ਉਨ੍ਹਾਂ ਨੂੰ ਬੜੇ

-੧੬੩-