ਪੰਨਾ:ਰਾਜਾ ਧਿਆਨ ਸਿੰਘ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਵਜ਼ੀਰ ਬਣ ਸਕੇ।"

"ਹਲਾ........!" ਸ: ਲਹਿਣਾ ਸਿੰਘ ਨੇ ਵੰਗਾਰਿਆ

"ਜਦ ਰਾਜਾ ਨਵਾਂ ਬਨਣਾ ਏ ਤਾਂ ਵਜ਼ੀਰ ਪੁਰਾਣਾ ਕਿਉਂ ਰਹੇ? ਗਿਆਨੀ ਗੁਰਮੁਖ ਸਿੰਘ ਨੇ ਆਖਿਆ।"

"ਗਿਆਨੀ ਜੀ! ਜਾਣ ਦਿਓ। ਅਸੀਂ ਇਸ ਨੂੰ ਹੁਣੇ ਵਜ਼ੀਰੀ ਦੇ ਦਿੰਦੇ ਹਾਂ।" ਸ: ਲਹਿਣਾ ਸਿੰਘ ਨੇ ਬੰਦੂਕ ਦੀ ਨਾਲੀ ਰਾਜਾ ਧਿਆਨ ਸਿੰਘ ਦੀ ਛਾਤੀ ਵਲ ਕਰਦੇ ਹੋਏ ਕਿਹਾ।

ਧਿਆਨ ਸਿੰਘ ਕੰਬ ਉਠਿਆ। ਗਿੜ ਗਿੜਾ ਕੇ ਬੋਲਿਆ - "ਭਰਾਵੋ ਮੈਨੂੰ ਮਾਫ ਕਰੋ।"

"ਹੁਣ ਤੈਨੂੰ ਪ੍ਰਮਾਤਮਾ ਹੀ ਮਾਫ ਕਰੇਗਾ।" ਕਹਿ ਕੇ ਸ: ਅਜੀਤ ਸਿੰਘ ਨੇ ਗੋਲੀ ਦਾਗ ਦਿਤੀ। ਰਾਜਾ ਧਿਆਨ ਸਿੰਘ ਦੀ ਲਾਸ਼ ਜ਼ਮੀਨ ਤੇ ਪਈ ਤੜਪ ਰਹੀ ਸੀ। ਸੰਧਾਵਾਲੀਏ ਸ੍ਰਦਾਰ ਤੇ ਗਿਆਨੀ ਗੁਰਮੁਖ ਸਿੰਘ ਉਸਦੇ ਪਾਸ ਖੜੇ ਸਨ, "ਰੱਬ ਵਾਸਤੇ ਥੋੜਾ ਜਿਹਾ ਪਾਣੀ........." ਧਿਆਂਨ ਸਿੰਘ ਨੇ ਤੜਪਦੇ ਹੋਏ ਆਖਿਆ।

ਸ: ਲਹਿਣਾ ਸਿੰਘ ਬੋਲਿਆ - "ਓ ਧਿਆਨ ਸਿੰਘ ਯਾਦ ਕਰ ਮਹਾਂਰਾਜਾ ਖੜਕ ਸਿੰਘ, ਮਹਾਰਾਜਾ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੋਰ ਤੇ ਹੋਰ ਅਨੇਕਾਂ ਮਕਤੂਲ ਜੋ ਤੇਰੇ ਹੱਥੋਂ ਪਾਣੀ ਨੂੰ ਤਰਸਦੇ ਹੋਏ ਮੋਏ ਹਨ। ਹੁਣ ਪਾਣੀ ਮੰਗਦੇ ਤੈਨੂੰ ਸ਼ਰਮ ਨਹੀਂ ਆਉਂਦੀ।"

ਸ: ਅਜੀਤ ਸਿੰਘ ਨੇ ਧਿਆਨ ਸਿੰਘ ਨੂੰ ਜੁਤੀ ਦੀ ਠੋਕਰ ਮਾਰਦੇ ਹੋਏ ਕਿਹਾ - "ਨਿਮਕ ਹਰਾਮ, ਪਾਜੀ!"

ਇਸ ਦੇ ਪਿਛੋਂ ਧਿਆਨ ਸਿੰਘ ਥੋੜਾ ਹੋਰ ਤੜਫਿਆ ਤੇ ਫੇਰ ਠੰਢਾ ਹੋ ਗਿਆ......... ਹਮੇਸ਼ਾਂ ਲਈ।

-੧੭੨-