ਪੰਨਾ:ਰਾਜਾ ਧਿਆਨ ਸਿੰਘ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਸੇ ਮਾਰਾਂ ਮਾਰਦੀਆਂ ਹੋਈਆਂ ਅਗੇ ਵਧ ਰਹੀਆਂ ਸਨ। ਮੁਲਤਾਨ, ਪਿਸ਼ੌਰ, ਕਸ਼ਮੀਰ ਤੇ ਕਾਂਗੜਾ ਗੱਲ ਕੀ ਚਹੁੰਆਂ ਪਾਸਿਆਂ ਦੇ ਰਜਵਾੜਿਆਂ ਤੋਂ ਸਿਖ ਰਾਜ ਦੇ ਬਹਾਦਰ ਜਰਨੈਲ ਸ: ਹਰੀ ਸਿੰਘ ਨਲੂਆ, ਰਾਜ ਕੁਮਾਰ ਸ਼ੇਰ ਸਿੰਘ ਤੇ ਰਾਜ ਕੁਮਾਰ ਖੜਕ ਸਿੰਘ ਆਦਿ ਕਰ ਵਸੂਲ ਕਰਕੇ ਖ਼ਜ਼ਾਨੇ ਵਿਚ ਭੇਜ ਰਹੇ ਸਨ ਤੇ ਧਿਆਨ ਸਿੰਘ ਇਹ ਸਭ ਡੂੰਘੀ ਨਿਗਾਹ ਨਾਲ ਵੇਖ ਰਿਹਾ ਸੀ.....ਪੰਜਾਬ ਦੇ ਵਿਸ਼ਾਲ ਰਾਜ ਪਰ ਉਸ ਦੀਆਂ ਲਲਚਾਈਆਂ ਹੋਈਆਂ ਅੱਖਾਂ ਗੱਡੀਆਂ ਗਈਆਂ ਸਨ ਤੇ ਉਹ ਚਾਹੁੰਦਾ ਸੀ ਕਿ ਉਨ੍ਹਾਂ ਰਾਹੀਂ ਇਸ ਬਾਰੇ ਦੇ ਸਾਰੇ ਰਾਜ ਨੂੰ ਹਜ਼ਮ ਕਰ ਜਾਵੇ। ਇਸ ਸਮੇਂ ਤਕ ਉਹ ਆਪਣੇ ਭਰਾ ਸੁਚੇਤ ਸਿੰਘ ਨੂੰ ਸੱਦ ਕੇ ਭੀ ਸਿਖ ਫੌਜ ਵਿਚ ਇਕ ਚੰਗੇ ਹੁਦੇ ਪਰ ਭਰਤੀ ਕਰਵਾ ਚੁਕਿਆ ਸੀ। ਗੁਲਾਬ ਸਿੰਘ ਪਹਿਲਾਂ ਹੀ ਚੰਗੀ ਥਾਂ ਪਰ ਸੀ ਤੇ ਇਹਨਾਂ ਤਿੰਨਾਂ ਭਰਾਵਾਂ ਨੇ ਯਤਨ ਕਰਕੇ ਆਪਣੇ ਪਿਤਾ ਲਈ ਜਮੂੰ ਦੀ ਹਾਕਮੀ ਸ਼ੇਰੇ ਪੰਜਾਬ ਤੋਂ ਲੈ ਦਿਤੀ ਸੀ। ਗੱਲ ਕੀ ਕੁਝ ਸਾਲ ਪਹਿਲਾਂ ਜਿਸ ਪਰਵਾਰ ਦੇ ਦੋ ਗੱਭਰੂ ਰੋਟੀ ਦੀ ਭਾਲ ਵਿਚ ਲਾਹੌਰ ਆਏ ਸਨ, ਅੱਜ ਉਹ ਸਿਖ ਰਾਜ ਵਿਚ ਇਕ ਬੁਲੰਦ ਮਰਤਬੇ ਦਾ ਮਾਲਕ ਬਣ ਚੁਕਿਆ ਹੈ ਤੇ ਲਾਹੌਰ ਰਾਜ ਦਰਬਾਰ ਵਿਚ ਹਰ ਪਾਸੇ ਉਸ ਦੀ ਤੂਤੀ ਬੋਲ ਰਹੀ ਹੈ। ਰਾਜਾ ਧਿਆਨ ਸਿੰਘ ਇਸ ਸਮੇਂ ਤਕ ਸ਼ੇਰੇ ਪੰਜਾਬ ਦਾ ਖਾਸ ਮੁਸਾਹਿਬ ਬਣਾ ਚੁਕਿਆ ਹੈ, ਗੁਲਾਬ ਸਿੰਘ ਪਿਸ਼ਾਵਰ ਦਾ ਗਵਰਨਰ ਹੈ, ਸੁਚੇਤ ਸਿੰਘ ਸਿਖ ਫੌਜਾਂ ਦਾ ਜਰਨੈਲ ਤੇ ਉਹਨਾਂ ਦਾ ਪਿਤਾ ਕਿਸ਼ੋਰ ਸਿੰਘ ਜਮੂੰ ਦਾ ਹਾਕਮ................ਤੇ ਇਹ ਸਭ ਕੁਝ ਹੈ ਧਿਆਨ ਸਿੰਘ ਦੀ

-੧੪-