ਪੰਨਾ:ਰਾਜਾ ਧਿਆਨ ਸਿੰਘ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਹੁਕਮ ਆ ਦਿਤਾ ਤੇ ਏਸੇ ਤਰ੍ਹਾਂ ਬੁੜ ਬੁੜਾਉਂਦਾ ਹੋਇਆ ਧਿਆਂਨ ਸਿੰਘ ਸ਼ਾਹੀ ਕਿਲੇ ਨੂੰ ਰਵਾਨਾ ਹੋ ਗਿਆ।

ਰਾਜ ਦੀਆਂ ਗੱਲਾਂ ਕਥਾਂ ਤੋਂ ਵੇਹਲੇ ਹੋ ਕੇ ਸ਼ੇਰੇ ਪੰਜਾਬ ਨੇ ਪੁਛਿਆ, ‘‘ਸੁਣਾ ਭਈ ਧਿਆਨ ਸਿੰਘ ਕਟੋਚ ਤੋਂ ਲਾਗੀ ਮੁੜ ਆਇਆ ਕਿ ਨਹੀਂ?

‘‘ਮੁੜ ਆਇਆ ਅਨਦਾਤਾ!’’ ਧਿਆਨ ਸਿੰਘ ਨੇ ਮੁਰਝਾਈ ਹੋਈ ਬੋਲੀ ਵਿਚ ਕਿਹਾ।

‘‘ਕੀ ਉਤਰ ਲੈ ਕੇ ਆਇਆ?’’

‘‘ਕੀ ਉਤਰ ਲੈ ਔਣਾ ਸੀ ਅਨਦਾਤਾ ਉਲਟੀ ਲਾਗੀ ਦੀ ਝਾੜ ਝਪਾੜੀ ਤੇ ਸਾਡੀ ਹੀਨਤ ਕੀਤੀ ਸੂ ਉਸਨੇ। ਕਹਿੰਦਾ ਏ ਮੈਂ ਨਹੀਂ ਸਿਖੜਿਆ ਨੂੰ ਦਿੰਦਾ ਸਾਕ। ’’

‘‘ਇਹ ਗੱਲ?’’

‘‘ਹਾਂ ਅਨਦਾਤਾ!’’

‘‘ਸਾਡਾ ਅਪਮਾਨ ਕਰਨ ਵਾਲਾ ਸੰਸਾਰ ਪਰ ਕੋਈ ਜੰਮਿਆ ਨਹੀਂ, ਅਜ ਹੀ ਫੌਜ ਭੇਜ ਕੇ ਉਸਦਾ ਘਰ ਫਨਾ ਫਿੱਲਾ ਕਰ ਦਿਓ।’’

‘‘ਪਰ ਸੁਣਿਆ ਏ ਹਜ਼ੂਰ ਉਹ ਆਪਣੀ ਮਾਂ ਤੇ ਭੈਣ ਨੂੰ ਲੈ ਕੇ ਅੰਗਰੇਜ਼ੀ ਇਲਾਕੇ ਵਿਚ ਭਜ ਗਿਆ ਏ।’’

‘‘ਮਰਨ ਦਿਓ ਰੁਲਕੇ ਕੁੱਤੇ ਨੂੰ।’’ ਸ਼ੇਰੇ ਪੰਜਾਬ ਨੇ ਗੁਸੇ ਵਿਚ ਕਿਹਾ।

‘‘ਪਰ ਹਜ਼ੂਰ .....!”

‘‘ਕੀ?’’

‘‘ਰਾਜਾ ਸੰਸਾਰ ਚੰਦ ਦੀ ਦੂਜੀ ਰਾਣੀ ਦੀਆਂ ਦੋ

-੩੮-