ਪੰਨਾ:ਰਾਜਾ ਧਿਆਨ ਸਿੰਘ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਇਹ ਸੰਸਾਰ ਫਾਨੀ ਏ, ਇਥੇ ਨਾ ਕਿਸੇ ਦੀ ਹਮੇਸ਼ਾ ਚਲੀ ਹੈ ਤੇ ਨਾ ਹੀ ਚਲ ਸਕਦੀ ਏ, ਜਿਸ ਨੂੰ ਸੰਸਾਰ ਦੀ ਕੋਈ ਹੋਰ ਸ਼ਕਤੀ ਨਿਵਾ ਨਹੀਂ ਸਕਦੀ, ਮੌਤ ਦਾ ਜ਼ਾਲਮ ਪੰਜਾ ਉਸ ਨੂੰ ਹਮੇਸ਼ਾਂ ਲਈ ਖਤਮ ਕਰਕੇ ਰਖ ਦਿੰਦਾ ਏ। ਅਜ ਜਿਸ ਘਰ ਵਿਚ ਖੇੜਾ ਤੇ ਖੁਸ਼ੀਆਂ ਹੁੰਦੀਆਂ ਹਨ, ਕਲ੍ਹ ਨੂੰ ਉਥੇ ਮਾਤਮ ਦੀ ਸਫ਼ ਵਿਛ ਜਾਂਦੀ ਹੈ ਤੇ ਸੰਸਾਰ ਦੀ ਕੋਈ ਸ਼ਕਤੀ ਇਸ ਅਟੱਲ ਹੋਣੀ ਨੂੰ ਰੋਕ ਨਹੀਂ ਸਕਦੀ।

ਸ਼ੇਰੇ ਪੰਜਾਬ ਦਾ ਤੇਜ਼ ਤਪ ਨਾ ਕੇਵਲ ਹਿੰਦੁਸਤਾਨ; ਸਗੋਂ ਰੂਸ, ਫਰਾਂਸ ਤੇ ਇੰਗਲੈਂਡ ਆਦਿ ਦੇਸ਼ਾਂ ਤਕ ਭੀ ਫੈਲਿਆ ਹੋਇਆ ਸੀ। ਹਿੰਦੁਸਤਾਨ ਪਰ ਕਬਜ਼ੇ ਲਈ ਫਰਾਂਸ ਤੇ ਬਰਤਾਨੀਆਂ ਦੀ ਲਾਗ ਡਾਟ ਖਤਮ ਹੋ ਚੁਕੀ ਸੀ। ਪੰਜਾਬ ਤੋਂ ਇਲਾਵਾ ਬਾਕੀ ਦੇ ਲਗ ਪਗ ਸਾਰੇ ਹਿੰਦੁਸਤਾਨ ਵਿਚ ਅੰਗ੍ਰੇਜ਼ ਦਾ ਯੂਨੀਅਨ ਜੈਕ ਝੂਲ ਰਿਹਾ ਸੀ ਪਰ ਸਤਿਲੁਜ ਤੋਂ ਲੈ ਕੇ ਜਮਰੋਦ ਤਕ ਖਾਲਸਾ ਜੀ ਦਾ ਕੇਸਰੀ ਝੰਭਾ ਫਰਾਟੇ ਮਾਰ ਰਿਹਾ ਸੀ ਤੇ ਮਹਾਰਾਜਾ ਸ਼ੇਰੇ ਪੰਜਾਬ ਦੀ ਜੈ ਦੇ ਨਾਅਰੇ ਲਗ ਰਹੇ ਸਨ। ਸਿਖ ਰਾਜ ਦੀਆਂ ਕੰਧਾਂ ਦੇ ਨੜੇ ਫਿਰੋਜ਼ਪੁਰ ਤੇ ਲੁਧਿਆਨੇ 'ਚ ਬੈਠਾ ਹੋਇਆ ਅੰਗ੍ਰੇਜ਼ ਖ਼ਾਲਸਈ ਸ਼ਾਨ ਸ਼ੌਕਤ ਨੂੰ ਵੇਖ ਕੇ ਨੀਵੀ ਪਾਉਣ ਲਈ ਮਜਬੂਰ ਸੀ ਪਰ ਇਸਦੇ ਨਾਲ ਚੋਰ ਅੱਖੀਂ ਲਾਲਚ ਨਾਲ ਇਸ ਵਲ ਵੇਖ ਭੀ ਰਿਹਾ ਸੀ। ਉਸਨੂੰ ਇਹ ਵੀ ਤੌਖਲਾ ਸੀ ਕਿ ਪੰਜਾਬ ਦਾ ਸ਼ੇਰ ਕਿਤੇ ਪੰਜਾਂ ਦਰਿਆਵਾਂ ਤੋਂ ਬਾਹਰ ਕੁਦ ਕੇ ਅੰਗ੍ਰੇਜ਼ਾਂ ਦੀ ਸਾਰੀ ਕੀਤੀ ਕਰਾਈ ਪਰ ਸਵਾਹ ਹੀ ਨਾ ਪਾ ਦੇਵੇ, ਇਸ ਲਈ ਉਹ ਉਸ ਨਾਲ ਮਿਤਰ ਚਾਰੀ ਪਾਉਣ ਲਈ ਤੜਪ ਰਿਹਾ ਸੀ ਤੇ ਇਸ ਲਈ

-੪੫-