ਪੰਨਾ:ਰਾਜਾ ਧਿਆਨ ਸਿੰਘ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦.


ਰਾਜ ਇਕ ਬੜੀ ਉਚੀ ਸ਼ੈ ਹੈ ਪਰ ਇਹ ਸੁਖ ਨਾਲ ਭੋਗਣਾ ਕਿਸੇ ਨੂੰ ਹੀ ਮਿਲਦਾ ਏ। ਸਿਆਣਿਆਂ ਨੇ ਸੱਚ ਕਿਹਾ ਏ ਕਿ ਪਾਤਸ਼ਾਹ ਦਾ ਸੱਜਣ ਕੋਈ ਨਹੀਂ ਹੁੰਦਾ। ਸਭ ਜੁਤੀ ਦੇ ਹੀ ਹੁੰਦੇ ਹਨ। ਜਦ ਤਕ ਉਸ ਦਾ ਦਬਦਬਾ ਕਾਇਮ ਰਿਹਾ, ਆਪਣੇ ਬਗਾਨੇ ਸਾਰੇ ਉਸ ਦੇ ਬਣੇ ਰਹੇ ਪਰ ਜਦ ਹੀ ਉਸ ਵਿਚ ਥੋੜਾ ਜਿਹਾ ਖਮ ਆਇਆ, ਇਕ ਦਮ ਸਾਰੇ ਦੁਸ਼ਮਨ ਹੋ ਉਠੇ। ਸੰਸਾਰ ਦਾ ਸਾਰਾ ਇਤਹਾਸ ਇਸ ਗਲ ਦੀ ਗਵਾਹੀ ਦੇ ਰਿਹਾ ਹੈ ਤੇ ਸਿਖ ਰਾਜ ਦੇ ਅੰਤਮ ਦਿਨਾਂ ਦੇ ਇਤਹਾਸ ਨ ਤਾਂ ਇਸ ਗਲ ਵਿਚ ਕਸਰ ਹੀ ਕੋਈ ਨਹੀਂ ਰਹਿਣ ਦਿਤੀ-ਚਿਟੇ ਦਿਨ ਵਾਂਗ ਸਾਫ ਕਰ ਦਿਤੀ ਏ ਸਾਰੀ ਗਲ।

ਓਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਖਾਂ ਮੀਟੀਆਂ ਤੇ ਏਧਰ ਇਹ ਧਿਆਨ ਸਿੰਘ ਰਾਜ ਨੂੰ ਹੜੱਪ ਕਰਨ ਲਈ ਸਾਜਸ਼ਾਂ ਵਿਚ ਰੁਝ ਗਿਆ, ਸਾਰੀਆਂ ਸਹੁੰਆਂ ਸੁਗੰਧਾਂ, ਜੋ ਉਸ ਨੇ ਆਪਣੇ ਮਾਲਕ ਤੇ ਮਾਲਕਾਨੀਆਂ ਦੇ ਸਾਹਮਣੇ ਖਾਧੀਆਂ ਸਨ, ਉਸ ਨੂੰ ਮਹਾਰਾਜ ਦਾ ਸਿਵਾ ਠੰਢਾ ਹੋਣ ਤੋਂ ਪਹਿਲਾਂ ਹੀ ਭੁਲ ਗਈਆਂ। ਮਹਾਰਾਜਾ ਖੜਕ ਸਿੰਘ ਤੇ ਸ੍ਰਦਾਰ ਚੇਤ ਸਿੰਘ ਭੀ ਉਸ ਦੀਆਂ ਚਾਲਾਂ ਨੂੰ ਸਮਝ ਗਏ ਸਨ ਤੇ ਉਨ੍ਹਾਂ ਨੂੰ ਖਤਮ ਕਰਨ ਲਈ ਸੋਚ ਵਿਚਾਰ ਵਿਚ ਰੁਝੇ ਹੋਏ ਸਨ।

-੮੩-