ਪੰਨਾ:ਰਾਜਾ ਧਿਆਨ ਸਿੰਘ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੁਛਕਾਰਾ ਪਾ ਕੇ ਆਪਣੀ ਜ਼ਿੰਦਗੀ ਦੇ ਦਿਨ ਬਤਾਉਣ ਲੱਗੇ। ਇਸ ਸਮੇਂ ਕਿਸ ਨੂੰ ਪਤਾ ਸੀ ਕਿ ਇਹ ਨਾ ਮਲੂਮ ਜਿਹੇ ਗਭਰੂ, ਕਿਸੇ ਦਿਨ ਸਿੱਖ ਰਾਜ ਦੀ ਵਾਗ-ਡੋਰ ਸੰਭਾਲ ਕੇ ਇਸ ਨੂੰ ਕਿਸੇ ਅਜੇਹੇ ਖੱਡੇ ਵਿਚ ਸੁਟਣਗੇ ਕਿ ਜਿਥੋਂ ਉਸ ਦਾ ਨਿਕਲਣਾ ਹਮੇਸ਼ਾਂ ਲਈ ਅਸੰਭਵ ਹੋ ਜਾਵੇਗਾ। ਇਕ ਪਾਸੇ ਫੌਜੀ ਸਟੋਰ ਵਿਚੋਂ ਇਹ ਫ਼ੌਜੀ ਬਰਦੀਆਂ ਹਾਸਲ ਕਰ ਰਹੇ ਸਨ ਤੇ ਦੂਜੇ ਪਾਸੇ ਕੁਦਰਤ ਰਾਣੀ ਖੜੀ ਹਸ ਰਹੀ ਸੀ-ਸ਼ਾਇਦ ਉਸ ਦਾ ਮਨਸਾ ਪੂਰਾ ਹੋ ਰਿਹਾ ਸੀ।

ਕੁਝ ਮਹੀਨੇ ਪਿਛੋਂ ਇਕ ਦਿਨ ਦੁਪੈਹਰ ਸਮੇਂ ਸਿਖ ਫੌਜ ਦੇ ਚੋਣਵੇਂ ਦਸਤੇ ਸ਼ਾਲਾਮਾਰ ਬਾਗ ਵਿਚ ਇਕੱਠੇ ਹੋਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੇ ਮੁਆਇਨੇ ਲਈ ਆ ਰਹੇ ਸਨ। ਸਾਰਾ ਸ਼ਾਲਾਮਾਰ ਬਾਗ ਸਤਿ ਸ੍ਰੀ ਅਕਾਲ ਦੇ ਅਸਮਾਨ ਗੰਜਾਊ ਨਾਅਰਿਆਂ ਨਾਲ ਗੂੰਜ ਰਿਹਾ ਸੀ। ਇਕ ਪਾਸੇ ਸਵਾਰ ਤੇ ਦੂਜੇ ਪਾਸੇ ਪੈਦਲ ਜਵਾਨ ਖੜੇ ਸਨ। ਇਉਂ ਮਲੂਮ ਹੁੰਦਾ ਸੀ ਕਿ ਸਿੱਖ ਰਾਜ ਦਾ ਗੋਰਵ ਫੌਜੀ ਰੂਪ ਧਾਰ ਕੇ ਸਾਹਮਣੇ ਆਣ ਖੜਾ ਹੋਇਆ ਹੈ। ਕਿਸੇ ਕੌਮ ਦੀ ਸਹੀ ਤਾਕਤ ਦਾ ਅੰਦਾਜ਼ਾ ਉਸ ਦੀ ਫੌਜੀ ਸਪਿਰਟ, ਸਿਹਤ ਤੇ ਫੌਜੀ ਤਾਕਤ ਤੋਂ ਹੀ ਲਾਇਆ ਜਾ ਸਕਦਾ ਏ। ਸੋ ਇਸ ਸਮੇਂ ਇਹ ਸਭ ਕੁਝ ਪ੍ਰਤੱਖ ਸੀ। ਜਵਾਨਾਂ ਦੇ ਲਾਲ ਸੂਹੇ ਮੁਖੜੇ ਦਗ ਦਗ ਕਰ ਰਹੇ ਸਨ। ਸ਼ੇਰੇ ਪੰਜਾਬ ਨੂੰ ਪੱਛਮੀ ਢੰਗ ਦੀ ਸੋਹਣੀ ਫੌਜੀ ਬਣਾਉਣ ਦਾ ਬੜਾ ਸ਼ੌਕ ਸੀ ਤੇ ਇਹੋ ਹੀ ਸੀ ਉਸ ਸ਼ੇਰ ਦੀ ਸਫਲਤਾ ਦਾ ਖੁਲ੍ਹਿਆ ਹੋਇਆ ਭੇਤ।

ਦੁਪਹਿਰ ਤੋਂ ਥੋੜਾ ਜਿਹਾ ਪਹਿਲਾਂ ਸ਼ੇਰੇ ਪੰਜਾਬ ਸਿਖ

-੫-