ਪੰਨਾ:ਰਾਜਾ ਧਿਆਨ ਸਿੰਘ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਨੂੰ ਮੈਂ ਤੁਹਾਡੇ ਸਾਹਮਣੇ ਰਖ ਦਿਤਾ ਹੈ, ਅਗੇ ਫੈਸਲਾ ਕਰਨਾ ਤੁਹਾਡੇ ਆਪਣੇ ਹੱਥ ਵਿਚ ਹੈ ਮੇਰੀ ਵਲੋਂ ਨਿਸ਼ਚਾ ਜਾਣੋ ਕਿ ਮੇਰੀ ਜਾਨ ਹਰ ਵੇਲੇ ਆਪਣੇ ਮਾਲਕ ਦੇ ਰਾਜ ਨੂੰ ਬਚਾਉਣ ਲਈ ਹਾਜ਼ਰ ਹੈ।’’

ਨਿਹਾਇਤ ਹਸ਼ਿਆਰੀ ਤੇ ਸਿਆਣਪ ਨਾਲ ਕੀਤੀਆਂ ਇਨ੍ਹਾਂ ਗਲਾਂ ਦਾ ਸਭ ਪਰ ਬਹੁਤ ਚੰਗਾ ਅਸਰ ਪਿਆ। ਰਾਜਾ ਧਿਆਨ ਸਿੰਘ ਦਾ ਤੀਰ ਨਿਸ਼ਾਨੇ ਪਰ ਲੱਗਾ।

ਸੰਧਾਵਾਲੀਏ ਸ: ਅਤਰ ਸਿੰਘ ਨੇ ਕਿਹਾ- ‘‘ਭਾਈਆ ਧਿਆਨ ਸਿੰਘਾ! ਅਸੀਂ ਤੇਰੇ ਰਿਣੀ ਹਾਂ ਕਿ ਤੁਸਾਂ ਸਮੇਂ ਸਿਰ ਨੂੰ ਹੁਸ਼ਿਆਰ ਕਰ ਦਿਤਾ ਏ। ਮੇਰੀ ਚਾਹ ਏ ਕਿ ਮਹਾਰਾਜਾ ਖੜਕ ਸਿੰਘ ਦੀ ਥਾਂ ਕੰਵਰ ਨੌਨਿਹਾਲ ਸਿੰਘ ਨੂੰ ਤਖਤ ਪਰ ਬਿਠਾ ਦਿਤਾ ਜਾਵੇ।’’

‘‘ਅਤਰ ਸਿੰਘਾ! ਤੇਰੀ ਇਹ ਗਲ ਸੋਲਾਂ ਆਨੇ ਠੀਕ ਏ, ਸੋਲਾਂ ਆਨੇ ਪਰ ਤਰੀਕਾ ਕੀ ਵਰਤਿਆ ਜਾਵੇ, ਇਹੋ ਗੱਲ ਆਪਾਂ ਸੋਚਣੀ ਏਂ।’’

ਸ: ਅਜੀਤ ਸਿੰਘ ਸੰਧਾਵਾਲੀਆ ਬੋਲਿਆ- "ਰਾਜਾ ਜੀ!ਤੁਸੀਂ ਹੀ ਦੱਸੋ?’’

‘‘ਭਾਈਆ, ਮੈਥੋਂ ਕੀ ਪੁਛਦੇ ਹੋ! ਸਾਡੀ ਬਦਕਿਸਮਤੀ ਇਹੋ ਜਿਹੇ ਨਿਮਕ ਹਰਾਮਾਂ ਨਾਲ ਵਾਹ ਪਿਆ ਏ। ਨਹੀਂ ਤਾਂ ਲਹੂ ਨਾਲ ਹੱਥ ਰੰਗਣ ਨੂੰ ਕਿਸ ਦਾ ਜੀ ਕਰਦਾ ਏ।" ਧਿਆਨ ਸਿੰਘ ਨੇ ਹੌਲੀ ਜਿਹੀ ਕਿਹਾ। ਅਜੇਹਾ ਪ੍ਰਤੀਤ ਹੁੰਦਾ ਸੀ ਕੇ ਉਹ ਬਹੁਤ ਦੁਖੀ ਹੋ ਰਿਹਾ ਹੈ।

ਲਹੂ ਨਾਲ ਹੱਥ ਰੰਗਣ ਦੀ ਗੱਲ ਸੁਣ ਕੇ ਇਕ ਵਾਰ

-੮੭-