ਪੰਨਾ:ਰਾਜਾ ਧਿਆਨ ਸਿੰਘ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆਂ ਤੋਂ ਮੈਂ ਤੰਗ ਆ ਗਿਆ ਹਾਂ। ਜਿਓ ਹੀ ਕੰਵਰ ਨੌ ਨਿਹਾਲ ਸਿੰਘ ਤਖਤ ਪਰ ਬੈਠ ਗਿਆ ਤੇ ਸਿਖ ਰਾਜ ਮਹਿਫੂਜ ਹੋ ਗਿਆ ਤਾਂ ਗੰਗਾ ਜਾ ਕੇ ਜ਼ਿੰਦਗੀ ਦੇ ਬਾਕੀ ਦਿਨ ਭਜਨ ਬੰਦਗੀ ਵਿਚ ਗੁਜ਼ਾਰਾਂਗਾ। ਸ: ਚੇਤ ਸਿੰਘ ਨਾਲ ਮੇਰਾ ਕੋਈ ਨਿਜੀ ਵੈਰ ਨਹੀਂ। ਫੇਰ ਮੈਂ ਪੰਜਾਬ ਦਾ ਤਖਤ ਨਹੀਂ ਸਾਂਭਣਾਂ, ਮੈਂ ਤਾਂ ਵਜ਼ੀਰੀ ਛਡਣ ਦਾ ਭੀ ਫੈਸਲਾ ਕਰ ਚੁਕਿਆ ਹਾਂ। ਤਖਤ ਤੇ ਤਾਂ ਤਖਤ ਦੇ ਵਾਰਸ ਕੰਵਰ ਨੌ ਨਿਹਾਲ ਸਿੰਘ ਸਾਹਿਬ ਹੀ ਬੈਠਣਗੇ। ਇਸ ਹਾਲਤ ਵਿਚ ਸੋਚੋ ਕਿ ਮੇਰੇ ਦਿਲ ਵਿਚ ਕੋਈ ਬੇਈਮਾਨੀ ਕਿਸ ਤਰ੍ਹਾਂ ਹੋ ਸਕਦੀ ਏ। ਭਰਾਵੋ! ਮੈਂ ਤਾਂ ਇਹ ਸਲਾਹ ਪੰਜਾਬ ਦੀ ਸੁਤੰਤਰਤਾ ਤੇ ਤੁਹਾਡੀ ਇਜ਼ਤ ਕਾਇਮ ਰੱਖਣ ਲਈ ਹੀ ਦੇ ਰਿਹਾ ਹਾਂ, ਅਗੇ ਤੁਸੀਂ ਜਾਣੋ ਤੇ ਤੁਹਾਡਾ ਕੰਮ। ਜੇ ਤੁਸੀਂ ਇਹ ਸਲਾਹ ਮੰਨਣੀ ਜੋਗ ਨਹੀਂ ਸਮਝਦੇ ਤਾਂ ਬੇਸ਼ਕ ਨਾ ਮੰਨੋ ਪਰ ਇਸ ਹਾਲਤ ਵਿਚ ਮੈਨੂੰ ਛੁਟੀ ਦਿਓ। ਮੈਂ ਗੰਗਾ ਜਾਂਦਾ ਹਾਂ। ਪੰਜਾਬ ਦੇ ਰਾਜ ਦੀ ਇਸ ਤਰ੍ਹਾਂ ਬਰਬਾਦੀ ਮੈਂ ਨਹੀਂ ਵੇਖ ਸਕਾਂਗਾ। ਮਾਲਕ ਦਾ ਦੇਸ ਅੰਗ੍ਰੇਜ਼ ਦੇ ਤਾਬੇ ਚਲੇ ਜਾਵੇ, ਇਹ ਮੇਰੇ ਲਈ ਅਸਹਿ ਹੈ।

ਧਿਆਨ ਸਿੰਘ ਦੀ ਇਹ ਤਕਰੀਰ ਆਪਣਾ ਪੂਰਾ ਪੂਰਾ ਕੰਮ ਕਰ ਗਈ। ਸ਼ਿਕਾਰੀ ਦਾ ਤੀਰ ਠੀਕ ਨਿਸ਼ਾਨੇ ਪਰ ਜਾ ਲੱਗਿਆ। ਮਹਾਰਾਣੀ ਚੰਦ ਕੌਰ ਤੇ ਸੰਧਾਵਾਲੀਏ ਸ੍ਰਦਾਰ ਉਸ ਨਾਲ ਸਰਿਮਤ ਹੋ ਗਏ।

ਧਿਆਨ ਸਿੰਘ ਨੇ ਕਿਹਾ-ਮੈਨੂੰ ਖੁਸ਼ੀ ਹੈ ਕਿ ‘ਸੇਰੇ ਪੰਜਾਬ’ ਦੇ ਵਿਸ਼ਾਲ ਰਾਜ ਨੂੰ ਕਾਇਮ ਤੇ ਸੁਤੰਤਰ ਰੱਖਣ ਲਈ ਤੁਸਾਂ ਮੇਰੀ ਤੁਛ ਜਿਹੀ ਸਲਾਹ ਦੀ ਕਦਰ ਕੀਤੀ ਏ, ਪਰ

-੯੧-