ਪੰਨਾ:ਲਹਿਰਾਂ ਦੇ ਹਾਰ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੇਡਦਾ ਖਿਡਾਂਦਾ ਸਹੀਓ !

ਪਿੜ ਸੀ ਜਮਾਂਦਾ ਸਹੀਓ!

ਹੱਸਦਾ ਹਸਾਂਦਾ ਸਹੀਓ !

ਰੰਗ ਸੀ ਜਮਾ ਗਿਆ ।


ਮਿੱਠੀ ਮਿੱਠੀ, ਪਯਾਰੀ ਪਯਾਰੀ,

ਕਾਲਜੇ ਨੂੰ ਧੂਣ ਵਾਲੀ,

ਖਿੱਚ ਕੇ ਹਲੂਣ ਵਾਲੀ

ਵੀਣਾ ਸੀ ਵਜਾ ਗਿਆ॥੧॥


ਨੇਹੁੰ ਸੀ ਲਗਾ ਕੇ ਸਹੀਓ!

ਕਾਲਜਾ ਚੁਰਾਕੇ ਸਹੀਓ !

ਖਿੱਚ ਦਾ ਤਣੁੱਕਾ ਲਾ ਕੇ

ਆਪਾ ਨੀ ਛਿਪਾ ਗਿਆ ।


ਢੂੰਡ ਉਹਦੀ ਪਈ ਮੈਨੂੰ,

ਧਾਈ ਧਾਈ ਫਿਰਾਂ ਸਹੀਓ,

ਉਚੇ ਨੀਵੇਂ ਥਾਉਂ ਜਾਇ !

ਸਾਰੇ ਮੈਂ ਪੁਛਾ ਲਿਆ ।


ਭੈਣਾਂ ਤੋਂ ਮੈਂ ਪੁੱਛ ਹਾਰੀ

ਰਲ ਮਿਲ ਟੋਲ ਕੀਤੀ,

ਥਲ ਢੰਡ ਗਈਆਂ ਸਾਗਰ

ਸਮੁੰਦ ਸਾਰਾ ਭਾਲਿਆ ।


ਭਾਲ ਸਾਰੀ ਗਈ ਐਵੇਂ

ਧਰਤੀ ਤੇ ਮਿਲੇ ਨਾਹੀਂ,


- ੯੦ –