ਪੰਨਾ:ਲਹਿਰਾਂ ਦੇ ਹਾਰ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਵੇਂ ਵੇਖ ਸਰਸਣਾ ਹੈ

ਧਰਮ ਇਹ ਧਰਾ ਲਿਆ।


ਜੁਗ ਜੁਗ, ਜਨਮ ਜਨਮ,

ਸਦੀ ਸਦੀ, ਦੌਰ ਦੌਰ,

ਰਹੇ ਜੇ ਉਹ ਉਥੇ ਜਿੱਥੇ

ਡੇਰਾ ਸੂ ਲਗਾ ਲਿਆ ।


ਸੰਭਾਲ ਅਸਾਂ ਛੱਡਣੀ ਨਾਂ

ਭਾਲ ਕਦੇ ਤਯਾਗਣੀ ਨਾਂ,

ਸਿੱਕਣ ਤੇ ਤਰਸਣਾ ਤੇ

ਰੋਵਣਾ ਜੀ ਲਾ ਲਿਆ ॥੮॥


'ਧ੍ਯਾਨ' ਰਖਾਂ ਰੂਪ ਪ੍ਯਾਰੇ

'ਨਾਮ' ਪ੍ਯਾਰਾ ਜਾਪ ਜਾਪਾਂ

'ਖਿੱਚ' ਵਿਚ ਖਿੱਚੀ ਰਹਾਂ

'ਪ੍ਯਾਰ' ਜੀ ਵਿਨ੍ਹਾ ਲਿਆ ।


ਏਦਾਂ ਏਦਾਂ ਟੁਰੀ ਜਾਣਾਂ,

ਜਲੋਂ ਥਲ, ਥਲੋਂ ਜਲ,

ਜਲੋਂ ਪੌਣ, ਪੌਣੋਂ ਥਲ,

ਜੋਗੀ ਕੰਮ ਚਾ ਲਿਆ।


ਜਮਨਾਂ ਨਿਮਾਣੀ ਵਾਲੇ

ਵੈਣ ਸਹੀਓ ਸੁਣੀ ਜਾਣੇਂ

ਰੈਣ ਦਿਨ ਲੱਗੀ ਟੋਲ

ਝਾਕਾ ਇਕ ਪਾ ਲਿਆ ।


- ੯੫ –