ਪੰਨਾ:ਵਲੈਤ ਵਾਲੀ ਜਨਮ ਸਾਖੀ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਖੁਸੀ ਹੋਆ॥ ਤਬਿ ਆਖਿਓਸੁ ਜੀ ਕੁਛ ਕਬੂਲੁ ਕਰੁ॥ ਤਬਿ ਬਾਬਾ ਬੋਲਿਆ॥ ਸਲੋਕ॥ ਨਾਨਕ ਭੁਖ ਖੁਦਾਇ ਕੀ ਬਿਆ ਬੇਪਰਵਾਹੀ॥ ਅਸਾਂ ਤਲਬ ਦੀਦਾਰ ਕੀ ਬਿਆ ਤਲਬ ਨ ਕਾਈ॥ ਤਬਿ ਪਾਤਿਸਾਹੁ ਸਮਝਿ ਕਰਿ ਉਠਿ ਗਇਆ॥ ਬਾਬਾ ਰਵਦਾ ਰਹਿਆ॥ ਸ੍ਰੀ ਸਤਿਗੁਰ ਪ੍ਰਸਾਦਿ॥ ਪ੍ਰਿਥਮੈ ਉਦਾਸੀ ਕੀਤੀ ਪੂਰਬ ਕੀ॥ ਤਿਤੁ ਉਦਾਸੀ ਨਾਲਿ ਮਰਦਾਨਾ ਰਬਾਬੀ ਥਾ॥ ਤਦਹੁ ਪਉਣੁ ਅਹਾਰੁ ਕੀਆ॥ ਪਹਿਰਾਵਾ ਬਾਬੇ ਕਾ ਏਕੁ ਬਸਤਰੁ ਅੰਬੋਆ॥ ਏਕੁ ਬਸਤਰੁ ਚਿੱਟਾ॥ ਏਕੁ ਪੈਰਿ ਜੁਤੀ॥ ਏਕੁ ਪੈਰਿ ਖੰਉ

90