ਪੰਨਾ:ਵਲੈਤ ਵਾਲੀ ਜਨਮ ਸਾਖੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇ ਖੜਾ ਹੋਉ॥ ਤਾਂ ਮਰਦਾਨੇ ਆਖਿਆ ਭਲਾ ਹੋਵੈ ਜੀ ਜਾਇ ਦੇਖਾ॥ ਤਬਿ ਮਰਦਾਨਾ ਗਇਆ॥ ਜਾਇ ਖੜੋਤਾ ਚੁਪਾਤਾ॥ ਖਬਰਿ ਕਿਸੇ ਨਾ ਲੀਤੀ॥ ਉਠਿ ਆਇਆ॥ ਤਬਿ ਬਾਬੇ ਆਖਿਆ॥ ਮਰਦਾਨਿਆ ਰਬਾਬੁ ਵਜਾਇ॥ ਤਾ ਮਰਦਾਨੇ ਰਬਾਬੁ ਵਜਾਇਆ॥ ਰਾਗੁ ਸ੍ਰੀ ਰਾਗੁ ਕੀਤਾ॥ ਗੁਰੂ ਬਾਬੇ ਸਬਦੁ॥ ਉਠਿਆ॥ਮ:੧॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗ੍ਰਭਾਵਾਸੁ॥ ਉਰਧ ਤਪੁ ਅੰਤਰਿ ਕਰੌ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧਿ ਧਿਆਨਿ ਲਿਵਲਗਾਾ॥ ਨਾਮ ਰਜਦੇ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅ

107