ਪੰਨਾ:ਵਲੈਤ ਵਾਲੀ ਜਨਮ ਸਾਖੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੇ ਪਹਰੈ ਲਾਵੀ ਲੁਣਿਆ ਖੇਤੁ॥੪॥੧॥ ਜਬਿ ਭਲਕੁ ਹੋਆ॥ ਤਾਂ ਉਹੁ ਲੜਿਕਾ ਚਲਿਆ॥ ਤਾ ਰੋਦੇ ਪਿਟਦੇ ਨਿਕਲੇ॥ ਤਾ ਮਰਦਾਨੇ ਅਰਜ ਕੀਤੀ॥ ਆਖਿਓਸੁ ਜੀ ਇਸਦੇ ਬਾਬਿ ਕਿਆ ਵਰਤੀ॥ ਕਲਿ ਅਲਤਾ ਪਏਦੇ ਆਹੇ ਹਸਦੇ ਥੇ॥ ਖੇਡਦੇ ਥੇ॥ ਤਬਿ ਬਾਬੇ ਸਲੋਕੁ ਦਿੱਤਾ॥ ਜਿਤੁ ਮੁਹਿ ਮਿਲਨਿ ਮੁਬਾਰਖੀ ਲਖ ਮਿਲੈ ਆਸੀਸ॥ ਤੇਮੁਹੁ ਫਿਰਿ ਪਿਟਈਅਨ ਮਨੁ ਤਨੁ ਸਹੇ ਕਸੀਸ॥ ਇਕ ਮੁਏ ਇਕ ਦਬਿਆ ਇਕ ਦਿਤੇ ਨਦੀ ਵਹਾਇ॥ ਗਇਆ ਮੁਬਾਰਖੀ ਨਾਨਕਾ ਭੀ ਸਚੇ ਨੂ ਸਲਾਹਿ॥੧॥ਤਬਿ

110