ਪੰਨਾ:ਵਲੈਤ ਵਾਲੀ ਜਨਮ ਸਾਖੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਕੀ ਸੇਵਾ ਕਰਿਨਿ॥ ਅਤੈ ਮੈਂ ਜਾਵਾ ਪਾਪ ਕਮਾਵਨਿ॥ ਤਬਿ ਦੋਵੇ ਆਏ ਆਇ ਕਰਿ ਬੇਨਤੀ ਕੀਤੀ॥ ਹਕੀਕਤਿ ਆਖਿ ਸੁਣਾਈ॥ ਤਬਿ ਗੁਰੁ ਬੋਲਿਆ॥ ਚੁਪ ਕਰਿ ਰਹੁ॥ ਤਾ ਉਨਿ ਆਖਿਆ॥ ਜੀ ਬਹਰੀ ਕੀਚੈ॥ ਤਬ ਬਾਬਾ ਬੋਲਿਆ॥ ਆਖਿਓਸੁ ਓਹੁ ਜੋ ਮਟੁ ਕੋਲਿਆ ਦਾ ਥਾ॥ ਸੋ ਸਭ ਮੁਹਰਾ ਥੀਆ॥ ਪਿਛਲੇ ਜਨਮ ਕਾ ਬੀਜਿਆ ਹੈ॥ ਇਕੁ ਮੁਹਰੁ ਸਾਧੂ ਕੇ ਹਥਿ ਦਿਤੀ ਥੀ॥ ਤਿਸਦਾ ਸਦਕਾ ਮੁਹਰਾ ਹੋਈਆ ਥੀਆ॥ ਪਰੁ ਜਿਉ ਜਿਉ ਵਿਕਰਮਾ ਨੂੰ ਦਉੜਿਆ॥

116