ਪੰਨਾ:ਵਲੈਤ ਵਾਲੀ ਜਨਮ ਸਾਖੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਉ ਆਏ ਹਾ॥ ਤਬਿ ਬਾਬੇ ਆਖਿਆ ਭਲਾ ਹੋਵੈ॥ ਇਕੁ ਕੰਮੁ ਕਰਿ ਕੈ ਮਾਰਹੁ॥ ਤਬਿ ਓਨਾ ਕਹਿਆ॥ “ਕੰਮ ਕੇਹਾ ਹੈ?” ਤਬਿ ਬਾਬੇ ਕਿਹਾ*॥ ਓਹੁ ਜੋ ਧੂਆਂ ਨਦਰਿ ਆਵਦਾ ਹੈ॥ ਤਹਾ ਤੇ ਆਗ ਲੇ ਆਵਹੁ॥ ਮਾਰਿ ਦਾਗੁ ਦੇਹੁ॥ ਤਬਿ ਠਗਾ ਆਖਿਆ॥ ਕਹਾ ਆਗਿ ਕਹਾ ਹਮਿ॥ ਮਾਰਿ ਦੂਰਿ ਕਰਹੁ॥ ਤਬਿ ਇਕ ਨਾ ਆਖਿਆ॥ ਅਸਾ ਬਹੁਤੁ ਜੀਅ ਮਾਰੇ ਹੈਨਿ॥ ਪਰੁ ਹਸਿ ਕਰਿ ਕਿਸੇ ਨਾਹੀ ਕਹਿਆ ਜੋ ਮਾਰ॥ ਆਸਾ ਤੇ ਕਹਾ ਜਾਦਾ ਹੈ॥ ਤਬਿ ਦੁਇ ਠਗ ਦਉੜੇ ਆਗਿ ਨੂ॥ ਜਬ ਜਾਵਨਿ ਤਾ ਅਗੇ ਚਿਖਾ ਪਈ ਜਲਦੀ ਹੈ॥ ਅਤੈ ਰਾਮ ਗਣ ਤੇ ਜਮ

120