ਪੰਨਾ:ਵਲੈਤ ਵਾਲੀ ਜਨਮ ਸਾਖੀ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁ ਸਭੁ ਸਿਆਹੁ ਨਦਰਿ ਆਵੈ॥ ਧਰਤੀ ਸਾਰੀ ਤਬਿ ਮਰਦਾਨਾ ਬਹੁਤ ਭੈਮਾਨੁ ਹੋਆ॥ ਦੇਖਿ ਕਰਿ॥ ਆਖਿਓਸੁ ਜੀ ਇਥੋ ਚਲੀਏ॥ ਏਡਾ ਕਾਲਾ ਅਸਾਂ ਕਦੇ ਨਾਹੀ ਡਿਠਾ॥ ਇਸੁ ਕਾਲੇ ਤੇ ਚਾਲੁ॥ ਤਬਿ ਗੁਰੂ ਬਾਬੇ ਆਖਿਆ॥ ਮਰਦਾਨਿਆ॥ ਇਨ ਕੀ ਪਾਤਿਸਹੀ ਹੈ॥ ਭਾਵੇ ਕੋਈ ਸਉ ਜੰਗਲ ਵਿਚਿ ਜਾਉ॥ ਜੇ ਕੋਈ ਜਾਨਾਵਰ ਦਾ ਬੱਚਾ ਪੈਦਾ ਹੋਵੇ ਤਾਂ ਖਾਇ ਜਾਵਨਿ॥ ਅਤੇ ਜੇ ਕਿਸੇ ਸਪ ਦਾ ਆਂਡਾ ਪੈਦਾ ਹੋਵੇ ਤਾਂ ਖਾਇ ਜਾਵਨਿ॥ ਪਰੁ ਤੇਰੈ ਨੇੜੈ ਕੋਈ ਨਾਹੀ ਆਵਦਾ॥ ਤਬਿ ਮਰਦਾਨੇ ਅਰਜ ਕੀਤੀ॥ ਆਖਿਓਸੁ॥ ਜੀ ਕਦੇ ਇਥੇ ਕੋਈ ਆਇਆ ਭੀ ਹੈ॥ ਤਬਿ ਬਾਬੇ ਆਖਿਆ॥ ਮਰਦਾਨਿਆ ਇਕ ਦਿਨਿ ਇਕੁ ਰਾਜਾ ਚੜਿਆ ਥਾ॥ ਬਾਨਵੈ ਖੂ

145