ਪੰਨਾ:ਵਲੈਤ ਵਾਲੀ ਜਨਮ ਸਾਖੀ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤਾਲ ਬਿਖੈ॥ ਤਬਿ ਓਹੁ ਕੀੜੀਆ ਗਈਆ॥ ਜਾਇ ਕਰਿ ਅੰਮ੍ਰਿਤੁ ਮੁਖੁ ਭਰਿ ਲੇ ਆਈਆ॥ ਜਿਸ ਕਉ ਉਹੁ ਲਾਵਨਿ ਸੋਈ ਉਠਿ ਖੜਾ ਹੋਵੈ॥ ਤਬਿ ਬਾਵਨ ਖੂਹਣੀ ਲਸਕਰੁ ਉਠਿ ਖੜਾ ਹੋਆ॥ ਪਰਮੇਸਰਿ ਕੀ ਆਗਿਆ ਨਾਲਿ॥ ਤਬਿ ਰਾਜਾ ਉਠਿ ਕਰ ਰੋਟੀ ਖਾਵਣਿ ਗਇਆ॥ ਬਾਵਨ ਖੂਣੀ ਸਾਥਿ॥ ਜਬਿ ਰੋਟੀ ਮਿਲੀ ਤਾਂ ਠੰਢੀ॥ ਅਤੇ ਜਾ ਘੋੜਿਆ ਨੋ ਘਾਸੁ ਮਿਲਿਆ ਤਾ ਭਿਨਾ ਹੋਆ॥ ਅਤੈ ਦਾਣਾ ਮਿਲਿਆ ਸੋ ਚਿਥਿਆ ਹੋਆ॥ ਤਬਿ ਰਾਜੇ ਪੁਛਿਆ॥ ਐਸੀ ਰੋਟੀ ਠੰਢੀ ਕਿਉ ਮਿਲੀ॥ ਅਤੈ ਘਾਸੁ ਭਿਨਾ ਦਾਣਾ ਚਿਥਿਆ॥ ਤਬਿ ਕੀੜੀ ਕਹਿਆ ਹੋ ਰਾਜਾ ਆਗੈ ਇਕ ਰਾਜਾ ਆਇਆ ਥਾ॥ ਤਿਸ ਕਉ ਮੈ ਰੋਟੀ ਕੀਤੀ ਆਹੀ॥ ਤਿਸਤਿ ਜੋ

148