ਪੰਨਾ:ਵਲੈਤ ਵਾਲੀ ਜਨਮ ਸਾਖੀ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਮਣੁ ਮਰਣੁ ਕਾਲੁ ਨ ਛੋਡੈ ਵਿਣੁ ਨਾਵੈ ਸੰਤਾਪੀ॥ ਨਾਨਕ ਤੀਜੈ ਬਿਧਿ ਲੋਕਾ ਮਾਇਆ ਮੋਹਿ ਬਿਆਪੀ॥੩॥ਚਉਥਾ ਪਹੁਰੁ ਭਇਆ॥ ਦੋਤ ਬਿਹਾਗੇ ਰਾਮ॥ ਤਿਨ ਘਰੁ ਰਾਖਿਆੜਾ ਜੋ ਅਨਦਿਨੁ ਜਾਗੇ ਰਾਮ॥ ਗੁਰ ਪੂਛਿ ਜਾਗੈ ਨਾਮਿ ਲਾਗੈ ਤਿਨਾ ਰੈਣਿ ਸਹੇਲੀਆ॥ ਗੁਰ ਸਬਦੁ ਕਮਾਵਹੁ ਜਨਮਿ ਨ ਆਵਹਿ ਜਿਨਾ ਹਰਿ ਪ੍ਰਭੁ ਬੇਲੀਆ॥ ਕਰ ਕੰਪਿਆ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮਸੇ॥ ਨਾਨਕ ਦੁਖੀਆ ਜੁਗ ਚਾਰੌ ਬਿਨੁ ਨਾਮ ਹਰਿ ਕੇ ਮਨਿ ਵਸੇ॥੪॥ ਖੁਲੀ ਗੀਠੜੀਆ ਉਠੁ ਲਿਖਿਆ ਆਇਆ ਰਾਮ॥ ਰਸ ਕਸ ਸੁਖੁ ਠਾਕੇ ਬੰਨਿ ਚਲਾਇਆ

161