ਪੰਨਾ:ਵਲੈਤ ਵਾਲੀ ਜਨਮ ਸਾਖੀ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀਆਰ ਦੇਸ ਕਾ॥ ਤਿਸ ਕਉ ਜੁਗਵਾਲੀ ਪਰਾਪਤਿ ਹੋਈ॥ ਝੰਡਾ ਨਾਲਿ ਨਿਬਹਿਆ॥ਨਗਰ ਛੁਠਘਾਟਕਾ॥ ਤਿਤੁ ਸਮੈ ਬਿਸਮਾਦੁ ਪੜੀਦਾ ਥਾ॥ ਆਗੈ ਜੁਗਾਵਲੀ ਚਲੀ॥ ਸਤਿਗੁਰੂ ਪ੍ਰਸਾਦਿ॥ ਵਾਹਗੁਰੂ ਕੀ ਮਿਰਜਾਦਾ॥ ਚਹੁ ਅੱਖਰਾ ਕਾਮਥੰਤੁ॥ ਜੁਗਾ ਚਾਲੀਹਾ ਵਿਚਿ ਹੋਆ॥੪੦॥ ਚਾਲੀਹ ਜੁਗ ਬੈਠ ਮਿਹਨਤ ਕੀਤੀ ॥੪੧॥ਅਗੇ ਪਉੜੀ ਚਲੀ॥ ਇਕ ਕਰੋੜਿ ਬਹੱਤਰਿ ਲਾਖ॥ ਅਠਾਈ ਹਜਾਰ॥੧੭੨੨੮000॥ ਅਨੰਤ ਜੁਗ ਏਤੇ ਜੁਗ ਅਨੰਤ ਮਹਿ ਰਹਿਆ॥ ਸਹਜਿ ਵਣਿ ਮਹਿ ਵਾਹ ਵਾਹ ਕਰਿਆ॥ ਕਹੁ ਨਾਨਕ ਅਨੰਤ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖ ਲਾਥਾ॥੧॥ ਇਕ ਕਰੋੜਿ ਅਠਾਹਟਿ ਲਾਖ ਅਠਤਾਲੀਹ ਹਜਾਰ॥

170