ਪੰਨਾ:ਵਲੈਤ ਵਾਲੀ ਜਨਮ ਸਾਖੀ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ ਚਲੁ ਪਿਛੇ ਕਿਸੇ ਵਸਦੀ ਜਾਹਾਂ॥ ਅਜੀ ਮੈਂ ਵਸਦੀ ਭੀ ਨਾਹੀ ਜਾਇ ਸਕਦਾ॥ਮੇਰਾ ਭੁਖ ਨਾਲਿ ਘਟੁ ਮਿਲਿ ਗਇਆ ਹੈ॥ ਹਉਂ ਮਰਦਾ ਹਾਂ॥

ਤਬਿ ਬਾਬੇ ਆਖਿਆ “ਮਰਦਾਨਿਆਂ! ਹਉਂ ਤੈਨੂੰ ਆਈ ਬਿਨਾ॥ ਮਰਣਿ ਨਾਹੀ ਦੇਦਾ॥ ਉਸੀਆਰੁਹੋਹੁ॥ ਤਬ ਮਰਦਾਨੇ ਆਖਿਉਸਜੀ ਹਉ ਕਿਉਂ ਕਰਿ ਉਸੀਆਰੁ ਹੋਵਾਂ? ਹਉ ਮਰਦਾ ਹਾਂ॥ ਜੀਵਣੈ ਦੀ ਗਲਿ ਰਹੀਂ॥ ਤਬ ਮਰਦਾਨੇ ਆਖਿਆ॥ "ਜੀ ਮੈਨੂੰ ਦੁਖ ਨਾ ਦੇਇ॥ ਤਾਂ ਬਾਬੇ ਆਖਿਆ॥ “ਮਰਦਾਨਿਆਂ! ਇਸ ਰੁਖੁ ਦੇ ਫਲ ਖਾਹਿ॥ ਪਰੁ ਰਜਿ ਕੇ ਖਾਓ॥ ਜਿਤਨੇ ਖਾਇ ਸਕਦਾ ਹੈ॥ ਪਰੁ ਹੋਰ ਪਲੈ ਬਨਿ ਨਾਹੀਂ॥ ਤਬਿ ਮਰਦਾਨੇ ਆਖਿਆ॥ “ਜੀ ਭਲਾ ਹੋਵੇ॥ ਤਾਂ ਮਰਦਾਨਾ ਲਗ ਖਾਣਿ॥ ਫਲਾਂ ਕਾ ਸੁਆਦੁ ਆਇਓਸੁ ਆਖੈਨ ਹੋਵੇ ਤਾ

197