ਪੰਨਾ:ਵਲੈਤ ਵਾਲੀ ਜਨਮ ਸਾਖੀ.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸਕੈ ਨਾਲਿ ਇਕੁ ਰਬਾਬੀ ਹੈ॥ ਅਤੇ ਨਾਉ ਨਾਨਕੁ ਹੈਸੁ॥ ਆਪਣੇ ਸਲੋਕ ਆਖਦਾ ਹੈ॥ ਤਬ ਪੀਰ ਆਖਿਆ॥ ਬਚਾ! ਕੋਈ ਤੋਂ ਬੀ ਬੈਤੁ ਸਿਖਿਆ? ਤਬ ਕਮਾਲਿ ਆਖਿਆ 'ਜੀਵੈ ਪੀਰ ਸਲਾਮਤਿ! ਹਿਕੁ ਬੈਤੁ ਮੈਨੋ ਭੀ ਹਾਸਲੁ ਥੀਆ ਹੈ॥ ਪੀਰ ਆਖਿਆਂ॥ ਅਲਾਇ ਵੇਖਾਂ ਕੋਹਾਂ ਹੈ*॥ ਤਾਂ ਕਮਾ ਆਖਿਆ॥ “ਜੀ! ਉਹ ਆਖਦਾ ਹੈ ਜੋ-

ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ਏਕੋ ਕਹੀਐ ਨਾਨਕਾ

ਦੂਜਾ ਕਾਹੇ ਕੂ॥੨॥ਤਾਂ ਪੀਰ ਆਖਿਆ॥ “ਬਚਾ! ਕਿਛੁ ਸਮਝਿਓ ਕਿ ਨਾ॥ ਇਸ ਬੈਤ ਦਾ ਬਿਆਨ ਤਾਂ ਕਮਾਲ ਆਖਿਆ॥ “ਪੀਰ ਸਲਾਮਤਿ! ਤੈਨੋ ਸਭੁ ਕਛੁ ਰੋਸ਼ਨ ਹੈ॥ ਤਾਂ ਪੀਰ ਆਖਿਆ॥ 'ਬਚਾ! ਜਿਨ੍ਹਾਂ ਦਾ ਆਖਿਆ ਹੋਆ ਇਹੁ ਬੇ

217