ਪੰਨਾ:ਵਲੈਤ ਵਾਲੀ ਜਨਮ ਸਾਖੀ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੁਧੁ ਖੁਦਾਇ ਪਾਇਆ ਹੈ, ਤੁਧੁ ਅਰੁ ਖੁਦਾਇ ਵਿਚ ਭੇਦ ਨਾਂਹੀ, ਪਰ ਤੂ ਮਿਹਰਵਾਨੁ ਹੋਹੁ, ਜੋ ਅਸਾਡੀ ਭੀ ਭੀ ਖੁਦਾਇ ਨਾਲਿ ਰਹਿ ਆਵੈ । ਤਬ ਬਾਬੇ ਆਖਿਆ, ‘ਸ਼ੇਖ ਬ੍ਰਹਮ ! ਤੇਰੀ ਖੇਪ ਖੁਦਾਇ ਨਿਬਾਹੈ।ਤਬ ਪੀਰ ਨੇ ਆਖਿਆ, “ਜੀ ! ਬਚਨ ਦੇਹਿ' । ਤਬ ਬਾਬੇ ਕਹਿਆ, ‘ਜਾਹ ਬਚਨੁ ਹੈ । ਤਬ ਸੇਖੁ ਉਠਿ ਖੜਾ ਹੋਆ। ਬਾਬੇ ਸੇਖ ਵਿਦਾ ਕੀਤਾ; ਬਾਬਾ ਭੀ ਉਠਿ ਰਵਿਆ। ਦਿਪਾਲਪੁਰ ਪਾਸਦੋ, ਕਙਣਪੁਰ ਵਿਚਦੋ, ਕਾਸੂਰ ਵਿਚਦੋ, ਪਟੀ ਵਿਚਦੋ, ਗੋਇੰਦਵਾਲ ਆਇ ਰਹਣ ਲਾਗਾ।ਤਾਂ ਕੋਈ ਰਹਿਣ ਦੇਵੈ ਨਾਹੀਂ। ਤਬ ਇਕ ਫ

226