ਪੰਨਾ:ਵਲੈਤ ਵਾਲੀ ਜਨਮ ਸਾਖੀ.pdf/263

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਇਆ ਇਕਨਾ ਪੂਜਾ ਜਾਇ॥ ਰਾਮੁ ਨ ਕਬਹੁ ਚੇਤਿਓ ਹੁਣ ਕਹਣਿ ਨ ਮਿਲੈ ਖੁਦਾਇ॥੬॥ ਇਕਿ ਘਰਿ ਆਵਹਿ ਆਪਣੇ ਇਕ ਮਿਲਿ ਮਿਲਿ ਪੁਛਹਿ ਸੁਖ॥ ਇਕਨਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ॥ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਨੁਖ॥੭॥ ਤਦਹੁ ਪਾਤਿਸਾਹਿ ਪੁਛਿਆ, ਬਾਬਰੁ। ਤਦੋਂ ਬਾਬਾ ਬਿਸਮਾਦ ਕੇ ਘਰਿ ਆਇਆ। ਤਦਹੁ ਕਰਾਮਾਤ ਲਗਾ ਮੰਗਣਿ॥ ਉਤ ਮਹਿਲਿ ਸਬਦੁ ਹੋਆ ਰਾਗ ਤਿਲੰਗ ਵਿਚ ਮਃ ੧ ॥ ਜਿਸ ਤੂੰ ਰਖਹਿ ਮਿਹਚਵਾਨ ਕੋਈ ਨ ਸਕੈ ਮਾਰੇ ॥ ਤੇਰੀ ਉਪਮਾ ਕਿਆ ਗਨੀ ਤਉ ਅਗਨਤ ਉਧਾਰੇ ॥੧॥ ਰਖਿ ਲੇਹਿ ਪਿਆਰੇ ਰਾਖਿ ਲੇਹ ਮੈ ਦਾਸਰਾ ਤੇਰਾ॥ਜਲਿ ਥਲਿ ਮਹੀਅਲਿ

252