ਪੰਨਾ:ਵਲੈਤ ਵਾਲੀ ਜਨਮ ਸਾਖੀ.pdf/276

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਖਿਆ, “ਜੀ ਤੇਰਾ ਜੰਤੁ ਹੈ ਵਜਾਇਆ ਵਜਦਾ ਹੈ। ਤਬ ਗੁਰੂ ਬਾਬਾ ਬੋਲਿਆ, “ਮਰਦਾਨਿਆਂ! ਜਾਂ ਮਿੱਠਾ ਅਸਾਨੂੰ ਮਿਲੇਗਾ, ਤਾਂ ਇ ਉ ਨਿਚੋੜ ਲੈਹਿੰਗੇ ਜਿਉਂ ਨਿੰਬੂ ਵਿਚ ਰਸੁ ਨਿਚੋੜਿ ਲੀਚਦਾ ਹੈ। ਤਬ ਮੀਆਂ ਮਿਠਾ ਉਠ ਖੜਾ ਹੋਆ, ਆਖਿਓਸੁ, ਚਾਲਹੁ ਯਾਰੋ! ਨਾਨਕ ਦਾ ਦੀਦਾਰੁ ਕਰੇਹਾਂ। ਤਾਂ ਮੁਰੀਦਾਂ ਆਖਿਆ, 'ਤੁਸਾਂ ਅਗੇ ਅਵਾਜੁ ਕੀਤਾ ਆਹਾ, ਜੋ ਨਾਨਕੁ ਅਸਾਨੂੰ ਮਿਲੇਗਾ, ਤਾਂ ਇਉਂ ਤਾਰਿ ਲੈਹਿੰਗੇ ਜਿਉ ਦੁਧੁ ਉਪਰਹੁ ਮਲਾਈ ਤਾਰਿ ਲਦੀ ਹੈ। ਤਾਂ ਮੀਆ ਮਿਠਾ ਬੋਲਿਆ, 'ਜੋ ਓਥਹੇ ਅਵਾਜ ਆਇਆ ਹੈ-ਜਿਉ ਨਿੰਬੁ ਵਿਚਹੁ

265