ਪੰਨਾ:ਵਲੈਤ ਵਾਲੀ ਜਨਮ ਸਾਖੀ.pdf/285

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੈਸਾ ਹੈ ?” ਤਬ ਬਾਬੇ ਆਖਿਆ “ਸੇਖ ਮਿਠਾ ! ਹਿਕ ਨਾਵੈ ਦੀ ਕੀਮਤਿ ਕਿਸ ਨਉ ਆਈ ਹੈ ?'। ਤਾਂ ਸੇਖਿ ਮਿਠੇ ਆਖਿਆ, “ਜੀ ਮਿਹਰ ਕਰਿ ਦਸਿ । ਤਬ ਗੁਰੂ ਬਾਬੈ ਸੇਖ ਮਿਠੇ ਕੀ ਬਾਂਹ ਪਕੜੀ, ਗੋਸੈ ਲੈ ਗਇਆ। ਤਬ ਬਾਬੇ ਆਖਿਆ ਸੇਖ ਮਿਠਿਆ ! *ਇਕੁ ਨਾਮੁ ਖੁਦਾਇਕਾ ਸੁਣੁਬਾ' । ਤਾਂ ਬਾਬਾ ਬੋਲਿਆ “ਅਲਹ” ਆਖਣਿ ਨਾਲਿ ਦੂਸਰਾ ਭਸਮ ਹੋਇ ਗਇਆ। ਤਬ ਸੇਖ ਮਿਠਾ ਦੇਖਿ ਕਰਿ ਹੈਰਾਣੁ ਹੋਆ। ਜਾਂ ਦੇਖੈ ਤਾਂ ਇਕੁ ਮੁਠੀ ਭਸਮ ਕੀ ਹੈ। ਤਬਿ ਫਿਰਿ ਅਵਾਜ ਆਇਆ, ਹੈ ‘ਅਲਾਹ।

274