ਪੰਨਾ:ਵਲੈਤ ਵਾਲੀ ਜਨਮ ਸਾਖੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਹੀ॥ ਤਬਿ ਬਾਬੇ ਸਬਦੁ ਕੀਤਾ॥ ਰਾਗ ਸੂਹੀ ਵਿਚਿ ਮ:੧॥

ਜੋਗੀ ਹੋਵੇ ਜੋਗਮੈ॥ ਭੋਗੀ ਹੋਵੇ ਖਾਇ॥ ਤਪੀਆ ਹੋਵੈ ਤਪੁ ਕਰੈ ਤੀਰਥਿ ਮਲਿ ਮਲਿ ਨਾਇ॥੧॥ ਤੇਰਾ ਸਦੜਾ ਸੁਣੀਜੈ ਵਾਰੀ ਜੇਕੋ ਬਹੈ ਅਲਾਇ॥੧॥ ਰਹਾਉ॥ ਜੈਹਾ ਬੀਜੈ ਸੋ ਲੂਣੈ ਜੋ ਖਟੈ ਸੁ ਖਾਇ॥ ਅਗੈ ਪੁਛਿ ਨ ਹੋਵਹੀ ਸਣੁ ਨੀਸਾਣਾ ਜਾਇ॥੨॥ ਜੈਸੋ ਤੈਸਾ ਕਾਢੀਐ ਜੈਸੀ ਕਾਰ ਕਮਾਇ॥ ਜੋ ਦੁਖੁ ਚਿਤਿ ਨ ਆਵਈ ਸੋ ਦੁਖੁ ਬਿਰਥਾ ਜਾਇ॥੩॥ ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ॥ ਨਾਨਕ ਕੰਮਿ ਨ ਆਵਈ ਜਿਤੁ ਤਨਿ ਨਹੀ ਹਰਿ ਕਾ ਨਾਉ॥੪॥

(21)