ਪੰਨਾ:ਵਲੈਤ ਵਾਲੀ ਜਨਮ ਸਾਖੀ.pdf/340

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੜਿ ਚਲੀਐ ਤਬ ਬਾਬੇ ਆਖਿਆ ਹੋ ਰਾਜਾ! ਓਹੁ ਮਨੁਖੁ ਹੋਵੈ ਜੋ ਰਾਜਕੁੰਇਰੁ ਹੋਵੈ, ਅਤੇ ਨਗਰ ਕਾ ਰਾਜਾ ਹੋਵੈ, ਤਿਸਕੀ ਪਿਠਿ ਉਪਰਿ ਚੜਾਂ।ਤਬ ਰਾਜੇ ਆਖਿਆ “ਪਾਤਸ਼ਾਹ ਜੀ! ਤੇਰਾ ਕੀਤਾ ਰਾਜਾ ਮੈ ਹਾਂ, ਚੜਿ ਚਲੀਐ। ਤਬ ਬਾਬਾ ਰਾਜੇ ਕੀ ਪਿਠਿ ਉਪਰਿ ਚੜਿਆ। ਤਬ ਲੋਕ ਲਗੈ ਆਖਣਿ, “ਜੋ ਰਾਜਾ ਕਮਲਾ ਹੋਆ ਹੈ। ਤਬ ਚੜਿ ਕਰਿ ਗਇਆ, ਜਾਇ ਬੈਠਾ। ਤਬ ਰਾਣੀ ਚੰਦਕਲਾ ਅਤੇ ਰਾਜਾ ਸਿਵਨਾਭ ਹਥ ਜੋੜਿ ਖ

329