ਪੰਨਾ:ਵਲੈਤ ਵਾਲੀ ਜਨਮ ਸਾਖੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਰਾ ਨਾਲ ਮਜਲਸਿ ਕਰੈ॥ ਹੋਰੁ ਕਿਸੇ ਨਾਲਿ ਗਲ ਕਰੈ ਨਾਹੀ॥ ਤਬਿ ਸਭੁ ਪਰਵਾਰੁ ॥ਦੁਖਿਆ॥ ਆਖਨਿ ਜੋ ਏਹੁ ਕਮਲਾ ਹੋਆ ਹੈ॥ ਤਬਿ ਗੁਰੂ ਨਾਨਕ ਜੀ ਕੀ ਮਾਤਾ ਆਈ॥ ਉਸ ਆਖਿਆ॥ ਬੇਟਾ ਤੁਧੁ ਫਕੀਰਾ ਨਾਲਿ ਬੈਠਿਆ ਸਰਦੀ ਨਾਹੀ॥ ਤੈਨੋ ਘਰੁ ਬਾਰੁ ਹੋਇਆ॥ ਧੀਆ ਪੁਤ੍ਰ ਹੋਏ॥ ਰੁਜਗਾਰੁ ਭੀ ਕਰਿ॥ ਨਿਤ ਨਿਤ ਭਲੇਰੀਆ ਗਲਾ ਛਡਿ॥ ਅਸਾਨੂ ਲੋਕ ਹਸਦੇ ਹੈਨਿ॥ ਜੋ ਕਾਲੂ ਦਾ ਪੁਤ੍ਰ ਮਾਖੁਟੂ ਹੋਆ ਹੈ॥ ਜਾਂ ਏਹੁ ਗਲਾਂ ਮਾਤਾ ਆਖੀਆ॥ ਪਰ ਗੁਰੂ ਨਾਨਕ ਦੈ ਦਿਲਿ ਕਾਈ ਲਗੀਆ ਨਾਹੀ॥ ਫਿਕਰਵਾਨੁ ਹੋਇ ਕਰਿ ਪੈ ਰਹਿਆ॥ ਜਿਉ ਪਇਆ ਤਿਉ ਦਿਹਾਰੇ ਚਾਰਿ ਗੁਜਰਿ ਗਏ॥ਜਾ ਮਲਿ ਚੁਕੀ॥ ਤਾ ਬਾਬੇ ਦੀ ਇਸਤ੍ਰੀ॥ ਸਸੁ ਪਾਸਿ ਆਈ॥

(24)