ਪੰਨਾ:ਵਲੈਤ ਵਾਲੀ ਜਨਮ ਸਾਖੀ.pdf/362

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਈਐਗੀ, ਰਾਜੇ ਸਿਉਨਾਭਿ ਜੋ ਮਿਲੀ। ਬਚਨੁ ਹੋਆ, ਜੋ ਇਕੁ ਆਦਮੀ ਆਵੈਗਾ ਜੰਬੂ ਦੀਪ ਤੇ, ਉਸ ਜੋਗੁ ਲਿਖਿ ਦੇਵਣੀ। ਸਲੋਕੁ ੧੫। ਸੈਦੋ ਥੈ ਸੰਪੂਰਣ ਥੀ, ਦੁਏ ਉਦਾਸੀ ਹੋਏ, ਬਾਬੈ ਆਪਣੈ ਨਾਲਿ ਰਖੇ, ਰਾਜੇ ਸਿਉਨਾਭਿ ਜੋਗੁ ਇਕੁ ਮੰਜੀ ਮਿਲੀ। ਰਾਜੇ ਸਿਉਨਾਭਿ ਜੋਗੁ ਗੁਰੂ ਦੀ ਖੁਸੀ ਹੋਈ। ਓਥਹੁਂ ਰਵਦੇ ਰਹੈ। ਬੋਲਹੁ ਵਾਹਿਗੁਰੂ। ਏਕਸੁ ਬਾਢੀ ਕੈ ਆਇ ਰਾਤਿ ਰਹੈ। ਉਨਿ ਸੇਵਾ ਭਾਉ ਬਹੁਤੁ ਕੀਤਾ।ਮੰਜੀ ਡਾਹਿ ਦਿਤੀਅਸੂ। ਬਾਬਾ ਰਾਤਿ ਸੁਤਾ ਭਲਕੇ ਹਥ ਨਾਲਿ ਝੁਗੀ ਦੀ ਲ

351