ਪੰਨਾ:ਵਲੈਤ ਵਾਲੀ ਜਨਮ ਸਾਖੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗਾਰ ਕੀਤਾ ਭਲਾ ਹੈ॥ ਬੇਟਾ ਅਸਾਡੀ ਖੇਤੀ ਬਾਹਰਿ ਪਕੀ ਖੜੀ ਹੈ॥ ਅਰੁ ਤੂ ਓਜਾੜਿ ਨਾਹੀ॥ ਕਿਉ ਜਿ ਵਿਚਿ ਖਲਾ ਹੋਵੈ ਤਾ ਆਖਨਿ ਜੋ ਕਾਲੂ ਦਾ ਪੁਤ੍ਰ ਭਲਾ ਹੋਆ ਹੈ॥ ਬੇਟਾ ਖੇਤੀ ਖਸਮਾ ਸੇਤੀ॥ ਤਾਂ ਗੁਰੂ ਨਾਨਕ ਬੋਲਿਆ॥ ਪਿਤਾ ਜੀ ਅਸਾ ਨਵੇਕਲੀ ਖੇਤੀ ਵਾਹੀ ਹੈ॥ ਸੋ ਅਸੀਂ ਤਕਰੀ ਰਖਦੇ ਹਾ॥ ਅਸਾ ਹਲ ਵਾਹਿਆ ਹੈ॥ ਬੀਉ ਪਾਇਆ ਹੈ॥ ਵਾੜਿ ਕੀਤੀ ਹੈ॥ ਅਠੇ ਪਹਰਿ ਖੜੇ ਰਖਦੇ ਹਾ॥ ਪਿਤਾ ਜੀ ਅਸੀ ਆਪਣੀ ਖੇਤੀ ਸੰਭਾਲ ਸੰਘਦੇ ਨਾਹੀ ਪਰਾਈ ਦੀ ਸਾਰਿ ਕਿਆ ਜਾਣਹਿ॥ ਤਬਿ ਕਾਲੂ ਹੈਰਾਨ ਹੋਇ ਰਹਿਆ॥ ਆਖਿਆਸੁ॥ ਵੇਖਹੁ ਲੋਕੋ ਇਹੁ ਕਿਆ ਆਖਦਾ ਹੈ॥ ਤਬਿ ਕਾਲੂ ਆਖਿ

(26)