ਪੰਨਾ:ਵਲੈਤ ਵਾਲੀ ਜਨਮ ਸਾਖੀ.pdf/388

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬ ਫਿਰਿ ਚਰਪਟੁ ਬੋਲਿਆ। ਚਰਪਟੁ ਜੋਗੀ ਥਾ,ਜੋਗ ਕਾ ਗੁਣੁ ਲੈ ਬੋਲਿਆ,ਸਲੋਕ॥ ਸੋ ਪਾਖੰਡੀ ਜਿ ਕਾਇਆ ਪਖਾਲੈ, ਕਾਇਆ ਕੀ ਅਗਨਿ ਬ੍ਰਹਮੁ ਪਰ ਜਾਲੇ, ਸੁਪਨੈ ਬਿੰਦੁ ਨ ਦੇਈ ਝਰਨਾ॥ ਤਿਸੁ ਪਾਖੰਡੀ ਜਰਾ ਨ ਮਰਨਾ॥ ਬੋਲੈ ਚਰਪਟੁ ਸਤਿ ਸਰੂਪੁ॥ ਪਰਮ ਤਤ ਮਹਿ ਰੇਖ ਨ ਰੂਪੁ॥੫॥ ਤਬ ਗੁਰੂ ਬੋਲਿਆ, ਆਸਣੁ ਸਾਧਿ ਨਿਰਮਲੁ ਰਹੈ, ਪੰਚ ਤਤ ਕਾ ਨਿਗ੍ਰਹਿ ਕਰੈ। ਥੋੜੀ ਨਿੰਦ੍ਰ ਅਲਪ ਅਹਾਰੀ। ਸਾਧ ਕਾ ਪਿੰਡ ਸਦਾ ਬਿਚਾਰੀ। ਜਤੁ ਸਤੁ ਸੰਜਮੁ ਸੁਰਤਿ ਬਚਖਣਾ।੫।

377