ਪੰਨਾ:ਵਲੈਤ ਵਾਲੀ ਜਨਮ ਸਾਖੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਪਾਣੀ ਤਨੁ ਖੇਤੁ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥ ਭਾਉ ਕਰਮੁ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥੧॥ ਭੋਲਿਆ ਮਾਇਆ ਸੰਥਿ ਨ ਹੋਇ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ ਰਹਾਉ॥ ਤਬਿ ਫਿਰਿ ਬਾਬਾ ਬੋਲਿਆ॥ਆਖਿਓਸੁ॥ਪਿਤਾ ਜੀ ਅਸਾਡੀ ਖੇਤੀ ਬੀਜੀ ਸੁਣੀਆ ਜੀ॥ ਪਿਤਾ ਜੀ ਅਸਾਡੀ ਖੇਤੀ ਬੀਜੀ ਖਰੀ ਜੰਮੀ ਹੈ॥ ਅਸਾ ਇਸੇ ਖੇਤੀ ਦਾ ਇਤਨਾ ਆਸਰਾ ਹੈ॥ ਜੋ ਹਾਸਲ ਦੀਵਾਨ ਕਾ ਸਭੁ ਉਤਰੇਗਾ॥ ਤਲਬ ਕੋਈ ਨਾ ਕਰੇਗਾ ਪੁਤ੍ਰ ਧੀਆ ਸੁਖਾਲੇ ਹੋਵਨਿਗੇ॥ ਅਤੇ ਫਕੀਰ ਭਿਰਾਉ ਭਾਈ ਸਭ ਕੋਈ ਵਰੁਸਾਵੈਗਾ॥ ਜਿਸੁ ਸਾਹਿਬ ਦੀ ਮੈ ਕਿਰਸਾਣੀ ਵਾਹੀ ਹੈ॥ ਸੋ ਮੇਰਾ ਬਹੁਤੁ ਖਸਮਾਨਾ ਕਰਦਾ ਹੈ॥ ਜਿਸੁ

(28)