ਪੰਨਾ:ਵਲੈਤ ਵਾਲੀ ਜਨਮ ਸਾਖੀ.pdf/402

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੰਦਾਹ ॥੪॥੧॥ ਤਬ ਓਬਹੁ ਚਲੇ। ਮੱਕੇ ਨੂੰ ਰਵਦੇ ਰਹੇ। ਰਾਹ ਵਿਚ ਆਏ, ਤਾ ਬਦਲੀ ਉਪਰਿ ਹੋਇ ਚਲੀ। ਤਬ ਹਾਜੀ ਡਿਠਾ, ਆਖਿਓਸੁ ਜੁ ਇਹਿ ਬਦਲੀ ਮੇਰੇ ਉਤੇ ਹੈ। ਤਾਂ ਆਖਣਿ ਲਾਗਾ, ਜੋ ਹਿੰਦੂ ਤਾ ਮਕੇ ਨੂ ਕੋਈ ਨਾਹੀ ਗਇਆ, ਤੂ ਮੇਰੇ ਨਾਲਿ ਚਲੁ ਨਾਹੀ ਅਗੈ ਹੋਹ, ਕਿ ਪਿਛੈ ਹੋਹੁ। ਤਬ ਬਾਬੇ ਆਖਿਆ ਭਲਾ ਹੋਵੈ ਜੀ, ਤੁਸੀ ਅਗੇ ਚਲਹੁ। ਤਬ ਉਹੁ ਆਗੈ ਹੋਇਆ । ਜਾ ਇਹੁ ਫਿਰ ਦੇਖੋ, ਤਾਂ ਨਾ ਬਾਬਾ ਹੈ, ਅਤੇ ਨਾ ਉਹ ਬਦਲੀ ਹੈ । ਤਬ ਹਾਜੀ ਲਗਾ ਹਥ ਫਾਟਣਿ ॥ ਤਾਂ ਆਖਿਓਸੁ, ਜੋ “ਖੁਦਾਇ ਕਾ ਦੀਦਾਰੁ ਹੋਆ ਆਹਾ, ਪਰੁ ਝਲ ਨ ਸਕਿਓ, - ਛਲਿ ਗਇਆ । ਤਬ ਬਾਬਾ ਮੱਕੇ ਵਿ

391