ਪੰਨਾ:ਵਲੈਤ ਵਾਲੀ ਜਨਮ ਸਾਖੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੜਿ ਲਗਾ ਨਾਟਕਾ ਦੇਖਣਿ॥ ਤਬ ਗੁਰੂ ਨਾਨਕ ਬਾਹੁ ਖਿਚਿ ਘਿਧੀ॥ ਪਰ ਛਿਕਿ ਕਰਿ ਉਠਿ ਬੈਠਾ॥ ਆਖਣਿ ਲਗ ਰੇ ਵੈਦ ਤੂੰ ਕਿਆ ਕਰਦਾ ਹੈ॥ ਤਬਿ ਵੈਦ ਕਹਿਆ ਜੋ ਕਿਛੁ ਤੇਰੇ ਆਤਮੈ ਰੋਗੁ ਹੋਵੈ ਸੋ ਵੇਖਦਾ ਹਾਂ॥ ਤਬ ਬਾਬਾ ਹਸਿਆ॥ਸਲੋਕੁ ਦਿਤੋਸੁ॥ ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਹ॥ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥ਜਾਹਿ ਵੈਦਾ ਘਰਿ ਆਪਣੈ ਮੇਰੀ ਆਹਿ ਨਾ ਲੇਹਿ॥ ਹਮਿ ਰਤੇ ਸਹਿ ਆਪਣੈ ਤੂ ਕਿਸੁ ਦਾਰੂ ਦੇਹਿ॥ ਵੈਦੁ ਸੁ ਵੈਦਾ ਵੈਦੁ ਤੂ ਪਹਿਲਾ ਰੋਗੁ ਪਛਾਣੁ॥ ਐਸਾ ਦਾਰੂ ਢੂੰਢਿ ਲਹੁ ਜਿਤੁ ਵੰਞੈ ਰੋਗ ਘਾਣਿ॥ਦੁਖੁ ਲਾਗੈ ਦਾਰੂ ਘਣਾ ਵੈਦੁ ਖੜੋਆ

34