ਪੰਨਾ:ਵਲੈਤ ਵਾਲੀ ਜਨਮ ਸਾਖੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਇ॥ਕਾਇਆ ਰੋਵੈ ਹੰਸੁ ਪੁਕਾਰੇ ਵੈਦਿ ਨ ਦਾਰੁ ਲਾਇ॥ ਜਾਹਿ ਵੈਦਾ ਘਰਿ ਆਪਣੈ ਜਾਣੇ ਕੋਇ ਮਕੋਇ॥ ਜਿਨਿ ਕਰਤੇ ਦੁਖੁ ਲਾਇਆ ਨਾਨਕ ਲਾਹੈ ਸੋਇ॥੧॥ ਤਬ ਗੁਰੂ ਬਾਬੇ ਫਿਰਿ ਵੈਦ ਕੈ ਅਰਥਾਇ ਏਕੁ ਸਬਦੁ ਕੀਤਾ॥ ਰਾਗ ਮਲਾਰ ਵਿਚਿ ਸਬਦੁ॥ਮ: ੧॥ ਭੂਲੈ ਵੈਦ ਨ ਦਾਰੁ ਲਾਇ॥ ਇਸ ਮਨ ਅਪਨੇ ਕਉ ਮਿਲੈ ਸਜਾਇ॥ ਦਰਦੁ ਹੋਵੈ ਦੁਖੁ ਰਹੈ ਸਰੀਰ॥ ਐਸਾ ਦਾਰੂ ਨ ਲਾਗੈ ਬੀਰ॥੧॥ਰਹਾਉ॥ ਦੁਖੁ ਬਿਛੋੜਾ ਇਕੁ ਦੁਖੁ ਭੂਖ॥ ਇਕੁ ਦੁਖੁ ਸਕਤਵਾਰ ਜਮਦੂਤ॥ ਇਕ ਦੁਖ ਰੋਗ ਲਗੈ ਤਨਿ ਧਾਇ॥ ਵੇਦ ਨ ਭੂਲਿਆ ਦਾਰੂ ਲਾਇ॥੧॥ ਖਸਮੁ ਵਿਸਾਰਿ ਕੀਏ ਰਸ ਭੋਗ॥

35