ਪੰਨਾ:ਵਲੈਤ ਵਾਲੀ ਜਨਮ ਸਾਖੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁ ਜਾਵੇ ਤਾਂ ਭਲਾ ਹੋਵੇ॥ ਮਤ ਇਸਦਾ ਮਨੁ ਊਹਾ ਟਿਕੇ॥ ਤਬਿ ਗੁਰੁ ਨਾਨਕ ਸੁਲਤਾਨਤਾਨ ਪੁਰ ਕਉ ਲਗਾ ਪਹੁੰਚਣਿ॥ ਤਬਿ ਬਾਬਾ ਜੀ ਉਠਿ ਚਲਿਆ॥ ਤਬਿ ਬਾਬੇ ਦੀ ਇਸਤ੍ਰੀ ਲਗੀ ਬੈਰਾਗੁ ਕਰਣੈ॥ ਆਖਿਓਸੁ ਜੀ ਤੂ ਅਸਾ ਜੋਗੁ ਅਗੈ ਨਾਹਿ ਸੀ ਮੁਹਿ ਲਾਇਦਾ॥ ਪਰਦੇਸਿ ਗਇਆ ਕਿਉਕਰਿ ਆਵਹਿਗਾ॥ ਤਬਿ ਬਾਬੇ ਆਖਿਆ ਭੋਲੀਏ ਅਸੀ ਇਥੇ ਕਿਆ ਕਰਦੇ ਆਹੇ॥ ਅਰੁ ਓਥੈ ਕਿਆ ਕਰਹਗੇ॥ ਅਸੀ ਤੁਸਾਡੇ ਕਿਤੇ ਕੰਮਿ ਨਾਹੀ॥ ਤਬਿ ਓਨਿ ਫਿਰਿ ਬੇਨਤੀ ਕੀਤੀਆਸ॥ ਜੋ ਜੀ ਤੁਸੀ ਘਰਿ ਬੈਠੇ ਹੋਦੇ ਆਹੇ॥ ਤਾ ਮੇਰੇ ਭਾਣੇ ਸਾਰੇ ਜਹਾਨ ਦੀ ਪਤਿਸਾਹੀ ਹੋਦੀ ਆਹੀ॥

39